Meanings of Punjabi words starting from ਏ

ਫ਼ਾ. [ایزد] ਏਜ਼ਿਦ. ਸੰਗ੍ਯਾ- ਕਰਤਾਰ. ਖ਼ੁਦਾ.


ਅ਼. [اعزاز] ਇਅ਼ਜ਼ਾਜ਼. ਇ਼ੱਜ਼ਤ ਦੇਣ ਦੀ ਕ੍ਰਿਯਾ. ਮਾਨ. ਪ੍ਰਤਿਸ੍ਠਾ.


ਯੂ. ਪੀ. ਵਿੱਚ ਜਮੁਨਾ ਕਿਨਾਰੇ ਇੱਕ ਸ਼ਹਿਰ, ਜੋ ਜਿਲੇ ਦਾ ਪ੍ਰਧਾਨ ਅਸਥਾਨ ਅਤੇ ਈ. ਆਈ. ਰੇਲਵੇ ਦਾ ਜਁਕਸ਼ਨ ਹੈ. ਇਸ ਥਾਂ ਨੌਮੇਂ ਸਤਿਗੁਰੂ ਪਧਾਰੇ ਹਨ. ਭਾਈ ਤਾਰਾ ਸਿੰਘ ਜੀ ਨੇ ਇਸ ਦਾ ਨਾਉਂ ਏਟਾਯਾ ਲਿਖਿਆ ਹੈ.


ਸੰ. एठ् ਧਾ- ਰੋਕਣਾ. ਦੁੱਖ ਦੇਣਾ. ਹਰਕਤ ਕਰਨਾ.


ਵਿ- ਇਤਨਾ ਵਡਾ। ੨. ਸੰ. ਸੰਗ੍ਯਾ- ਮੀਢਾ. ਛੱਤਰਾ.


ਸੰ. ਸੰਗ੍ਯਾ- ਭੇਡ.


ਵਿ- ਇਤਨਾ ਵਡਾ. ਇਤਨਾ.


ਸੰਗ੍ਯਾ- ਅੱਡੀ. ਪੈਰ ਦਾ ਪਿਛਲਾ ਭਾਗ, ਜੋ ਗਿੱਟਿਆਂ ਦੇ ਹੇਠ ਹੁੰਦਾ ਹੈ। ੨. ਵਿ- ਇਤਨੀ ਵਡੀ ਦਾ ਸੰਖੇਪ.