Meanings of Punjabi words starting from ਖ

ਵਿ- ਖੜਗ ਜੇਹਾ. ਖੜਗ ਦੇ ਆਕਾਰ ਦਾ। ੨. ਸੰਗ੍ਯਾ- ਸਰੀਂਹ ਪਲਾਸ ਆਦਿ ਦਾ ਫਲ, ਜੋ ਖੜਗ ਜੇਹੇ ਆਕਾਰ ਦਾ ਹੁੰਦਾ ਹੈ.


ਗਰੁੜ ਦੀ ਸਵਾਰੀ ਕਰਨ ਵਾਲਾ ਵਿਸਨੁ. ਜੋ ਖਗ (ਪੰਛੀ) ਪੁਰ ਆਰੋਹਣ ਕਰਦਾ ਹੈ. "ਮੂਰਤਿ ਲੈ ਨ ਕਰੈ ਖਗਰੋਹੈ." (ਕ੍ਰਿਸਨਾਵ) ਕਿਤੇ ਸਾਡੀਆਂ ਸ਼ਕਲਾਂ ਨੂੰ ਕ੍ਰਿਸਨਦੇਵ ਲੈ ਨਾ ਕਰ ਲਵੇ. ਦੇਖੋ, ਗਰੁੜ.


ਖਗ (ਪੰਛੀਆਂ) ਦਾ ਅਧਿਪ (ਸ੍ਵਾਮੀ) ਗਰੁੜ.


ਖਗ- ਅੰਤਕ. ਪੰਛੀਆਂ ਦਾ ਅੰਤ ਕਰਨ ਵਾਲਾ ਬਾਜ਼। ੨. ਦੇਖੋ, ਖਗਅਰਿ.


ਖੜਗ (ਤਲਵਾਰ) ਨਾਲ. ਦੇਖੋ, ਖਗ ੧੦. "ਰੋਗ ਦੋਖ ਅਘ ਮੋਹ ਛਿਦੇ ਹਰਿਨਾਮ ਖਗਿ." (ਸਵੈਯੇ ਸ੍ਰੀ ਮੁਖਵਾਕ ਮਃ ੫)


ਖਗ- ਈਸ਼. ਖਗ- ਇੰਦ੍ਰ. ਪੰਛੀਆਂ ਦਾ ਈਸ਼ (ਸ੍ਵਾਮੀ), ਗਰੁੜ. ਪੰਛੀਆਂ ਦਾ ਇੰਦ੍ਰ. "ਖਗਿਸ ਕੇ ਸਰ ਲਾਗੇ." (ਚਰਿਤ੍ਰ ੨੦੩) "ਜੇ ਨਰ ਗ੍ਰਸੇ ਕਲੂਖ ਅਹੇਸਾ। ਜਾਂਹਿ ਸ਼ਰਨ ਸੋ ਨਾਮ ਖਗੇਸਾ." (ਨਾਪ੍ਰ) ੨. ਸੂਰਜ। ੩. ਚੰਦ੍ਰਮਾ। ੪. ਦੇਵਰਾਜ. ਇੰਦ੍ਰ.


ਸੰਗ੍ਯਾ- ਖ (ਆਕਾਸ਼) ਮੰਡਲ. ਪ੍ਰਿਥਿਵੀ ਵਾਂਙ ਜੋ ਆਕਾਸ਼ ਗੋਲ ਪ੍ਰਤੀਤ ਹੋ ਰਿਹਾ ਹੈ. Celestial sphere.