Meanings of Punjabi words starting from ਚ

ਦੇਖੋ, ਕਾਲਪ੍ਰਮਾਣ. "ਸੇਵ ਕਰੀ ਪਲ ਚਸਾ ਨ ਵਿਛੁੜਾ." (ਮਾਝ ਮਃ ੫)


ਚਸਾ ਦਾ ਬਹੁਵਚਨ. "ਵਿਸੁਏ ਚਸਿਆ ਘੜੀਆ ਪਹਰਾ ਥਿਤੀ ਵਾਰੀ ਮਾਹੁ ਹੋਆ." (ਸੋਹਿਲਾ) ੨. ਚਸਿਆਂ ਨਾਲ.


ਫ਼ਾ. [چشیِدہ] ਚੱਖਿਆ. ਖਾਧਾ.


ਫ਼ਾ. [چشیِدن] ਕ੍ਰਿ- ਚੱਖਣਾ. ਦੇਖੋ, ਚਸ ਧਾ.


ਕ੍ਰਿ. ਵਿ- ਚਸਾਮਾਤ੍ਰ. ਚਸਾਭਰ. "ਉਸ ਤੇ ਘਟੈ ਨਹੀ ਰੁਚਿ ਚਸੂਆ." (ਗਉ ਮਃ ੫)


ਸੰ. चह् ਧਾ- ਠਗਣਾ, ਹੰਕਾਰੀ ਹੋਣਾ, ਪੀਹਣਾ.


ਵਿ- ਮਨਭਾਉਂਦਾ. ਪਸੰਦ। ੨. ਸ਼ੋਖ਼.


ਫ਼ਾ. [چہبّچہ] ਸੰਗ੍ਯਾ- ਚਾਹਬੱਚਾ. ਹ਼ੌਜ. ਕੁੰਡ. "ਚਹਬੱਚਾ ਮੇ ਨ੍ਹਾਨ ਸਿਧਾਰੇ." (ਚਰਿਤ੍ਰ ੨੬੬)


ਸੰਗ੍ਯਾ- ਪ੍ਰਸੰਨਤਾ. ਖ਼ੁਸ਼ੀ. "ਗੁਰਮੁਖ ਭਾਇ ਭਗਤਿ ਚਹਮੱਚੈ." (ਭਾਗੁ) ੨. ਭੀੜ ਭੜੱਕਾ.


ਸੰਗ੍ਯਾ- ਉਤਸਵ. ਚਾਉ. ਆਨੰਦ। ੨. ਗਾਰਾ. ਚਿੱਕੜ.


ਸੰਗ੍ਯਾ- ਰੌਨਕ਼। ੨. ਧੂਮਧਾਮ.