Meanings of Punjabi words starting from ਥ

ਸੰ. ਸ੍‍ਥਾਲ. ਸੰਗ੍ਯਾ- ਅਸਥਾਨ. ਜਗਾ. ਥਾਂ। ੨. ਸੁੱਕੀ ਜ਼ਮੀਨ. ਜਿੱਥੇ ਪਾਣੀ ਨਾ ਹੋਵੇ। ੩. ਡਿੰਗ. ਟਿੱਬਾ- "ਭਾਣੈ ਥਲ ਸਿਰਿ ਸਰੁ ਵਹੈ." (ਸੂਹੀ ਮਃ ੧) ਟਿੱਬੇ ਦੇ ਸਿਰ ਪੁਰ ਸਮੁੰਦਰ ਵਗੇ। ੪. ਸਿੰਧ ਸਾਗਰ ਦੋਆਬ ਦੇ ਅੰਤਰਗਤ ੧੫੦ ਮੀਲ ਲੰਮਾ ਅਤੇ ੫੦ ਮੀਲ ਚੌੜਾ ਇੱਕ ਇਲਾਕਾ.


ਸੰਗ੍ਯਾ- ਥਲ ਤੇ ਫਿਰਨ ਵਾਲਾ ਜੀਵ. ਭੂਚਰ.


ਦੇਖੋ, ਜਲਨ.


ਸੰਗ੍ਯਾ- ਤਲ. ਹੇਠਲਾ ਭਾਗ. ਪੇਂਦਾ. ਤਹਿ. ਤਲਾ.


ਸ੍‍ਥਾਨ ਮੇਂ, ਦੇਖੋ, ਥਾਨਕ। ੨. ਥਲ ਦੇ. "ਤਿਸੁ ਭਾਣਾ ਤਾ ਥਲਿ ਸਿਰਿ ਸਰਿਆ." (ਭੈਰ ਮਃ ੫)


ਸੰਗ੍ਯਾ- ਸ੍‍ਥਲੀ. ਥਾਂ. ਜਗਾ। ੨. ਜਲ ਰਹਿਤ ਭੂਮੀ. ਖ਼ੁਸ਼ਕ ਜ਼ਮੀਨ. "ਥਲੀ ਕਰੈ ਅਸਗਾਹ." (ਵਾਰ ਮਾਝ ਮਃ ੧) ੩. ਡਿੰਗ. ਟਿੱਬੇ ਵਾਲੀ ਜ਼ਮੀਨ. ਟਿੱਬਿਆਂ ਦਾ ਦੇਸ਼. ਮਾਰਵਾੜ ਦਾ ਰੇਤਲਾ ਇਲਾਕਾ.