Meanings of Punjabi words starting from ਪ

ਸੰ. ਪ੍ਰਸਰਣ. ਸੰਗ੍ਯਾ- ਅੱਗੇ ਵਧਣਾ। ੨. ਫੈਲਾਉਣ ਦੀ ਕ੍ਰਿਯਾ. ਵਿਸ੍ਤਾਰ. ਫੈਲਾਉ. "ਪਸਰੀ ਕਿਰਣ ਜੋਤਿ ਉਜਿਆਲਾ." (ਮਾਰੂ ਸੋਲਹੇ ਮਃ ੧)


ਜਿਲਾ ਸਿਆਲਕੋਟ ਦੀ ਇੱਕ ਤਸੀਲ ਦਾ ਪ੍ਰਧਾਨ ਨਗਰ, ਜੋ ਸਿਆਲਕੋਟ ਤੋਂ ੧੮. ਮੀਲ ਦੱਖਣ ਹੈ. ਇਸ ਤੋਂ ਪੂਰਵ ਵੱਲ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਪਾਉਣ ਦਾ ਅਸਥਾਨ ਹੈ. ਜਿਸ ਨੂੰ ਹੁਣ "ਦਿਉਕਾ" ਆਖਦੇ ਹਨ. ਗੁਰੂ ਜੀ ਸਿਆਲਕੋਟ ਵੱਲੋਂ ਇੱਥੇ ਪਧਾਰੇ ਹਨ. ਉਸ ਵੇਲੇ ਇੱਥੇ ਡੇਕ ਨਾਮੀ ਨਦੀ ਵਗਦੀ ਸੀ, ਜੋ ਹੁਣ ਵਿੱਥ ਤੇ ਹੋ ਗਈ ਹੈ.#ਸਾਧਾਰਣ ਜਿਹਾ ਮੰਜੀਸਾਹਿਬ ਹੈ, ਜਿਸ ਦੀ ਝਾੜੂ ਆਦਿਕ ਦੀ ਸੇਵਾ ਭਾਈ ਮੋਹਨ ਸਿੰਘ ਜੀ ਕਰਦੇ ਹਨ. ਇਹ ਜ਼ਮੀਨ ਡਿਸਟ੍ਰਿਕਟ ਬੋਰਡ ਦੇ ਕਬਜੇ ਵਿੱਚ ਹੈ.#ਰੇਲਵੇ ਸਟੇਸ਼ਨ ਪਸਰੂਰ ਤੋਂ ਇਹ ਅਸਥਾਨ ਦੱਖਣ ਪੱਛਮ ਦੋ ਤਿੰਨ ਫਰਲਾਂਗ ਹੈ.


ਸੰ. ਪਸ਼ੁੰਕਾ. ਸੰਗ੍ਯਾ- ਛਾਤੀ ਦੇ ਪਿੰਜਰ ਦੀ ਖ਼ਮਦਾਰ ਹੱਡੀ. ਵੱਖੀ ਦੀ ਹੱਡੀ. ਪਾਂਸੁਲੀ, " ਪਸਲੀ ਚੀਰਦੀਨ ਤਤਕਾਲਾ." (ਸਲੋਹ)