Meanings of Punjabi words starting from ਫ

ਸੰ. ਸ੍‌ਫਟਿਕਾ. ਸੰਗ੍ਯਾ- ਬਿੱਲੌਰ ਜੇਹੀ ਚਮਕਣ ਵਾਲੀ ਖਾਣਿ (ਖਾਨਿ) ਫਟਕਰੀ ਤੋਂ ਉਪਜੀ ਇੱਕ ਵਸਤੁ, ਜੋ ਖਾਰੀ ਹੁੰਦੀ ਹੈ. ਇਹ ਅਨੇਕ ਦਵਾਈਆਂ ਵਿੱਚ ਵਰਤੀ ਜਾਂਦੀ ਹੈ ਅਰ ਵਸਤ੍ਰ ਦੇ ਪਾਹ ਲਈ ਪ੍ਰਸਿੱਧ ਚੀਜ ਹੈ. Alum. L. Alumen.


ਸੰਗ੍ਯਾ- ਸ੍‌ਫਟਿਕ (ਬਿੱਲੌਰ) ਜੇਹਾ ਚਮਕੀਲਾ ਪਹਾੜ, ਕੈਲਾਸ. "ਫਟਕਾਚਲ ਸਿਵ ਕੇ ਸਹਿਤ ਬਹੁਰ ਬਿਰਾਜੀ ਜਾਇ." (ਚਰਿਤ੍ਰ ੧੪੧)