Meanings of Punjabi words starting from ਬ

ਸੰ. ਵਸੁੰਧਰਾ. ਸੰਗ੍ਯਾ- ਵਸੁ (ਧਨ) ਦੇ ਧਾਰਨ ਵਾਲੀ, ਪ੍ਰਿਥਿਵੀ.


ਵਿ- ਵਸੁ (ਧਨ) ਰੱਖਣ ਵਾਲਾ. ਧਨੀ. ਦੌਲਤਮੰਦ. "ਸੋਈ ਧੁਰੰਧਰੁ ਸੋਈ ਬਸੁੰਧਰੁ." (ਸਾਰ ਮਃ ੫)


ਦੇਖੋ, ਵਸੁ.


ਫ਼ਾ. [بسے] ਵਿ- ਬਹੁਤ. ਅਧਿਕ। ੨. ਵ੍ਯ- ਕਾਫ਼ੀ. ਬੱਸ. ਦੇਖੋ, ਹਮਾਰਾ.


ਦੇਖੋ, ਬਿਸ਼ੇਖ ਅਤੇ ਵਿਸੇਸ.


ਸੰਗ੍ਯਾ- ਵਸਣ ਦਾ ਭਾਵ. ਨਿਵਾਸ ਕਰਨਾ. ਰਹਾਇਸ਼.