Meanings of Punjabi words starting from ਮ

ਦੇਖੋ, ਮਸਿਭੀਜਤਮੁਖ.


ਦੇਖੋ, ਮਸਰੀ.


ਅ਼. [مشرق] ਮਸ਼ਰਿਕ਼. ਸੰਗ੍ਯਾ- ਸ਼ਰਕ਼ (ਚਮਕਣ) ਦੀ ਥਾਂ. ਸੂਰਜ ਦੇ ਚੜ੍ਹਨ ਦੀ ਦਿਸ਼ਾ. ਪੂਰਵ. ਦੇਖੋ, ਦਿਸਾ.


ਅ਼. [مسرت] ਸੰਗ੍ਯਾ- ਸੱਰ (ਖ਼ੁਸ਼ੀ) ਦਾ ਭਾਵ. ਪ੍ਰਸੰਨਤਾ.


ਅ਼. [مصرف] ਵਿ- ਸਰਫ (ਖ਼ਰਚ) ਕਰਨ ਦੀ ਥਾਂ. ਜਿਸ ਵਿੱਚ ਖ਼ਰਚ ਕੀਤਾ ਜਾਵੇ.


ਸੰ. ਮਸੂਰਿਕਾ. ਇੱਕ ਪ੍ਰਕਾਰ ਦਾ ਅੰਨ, ਜਿਸ ਦੀ ਦਾਲ ਬਣਦੀ ਹੈ. L. Lens Esculenta (ਅੰ. Lentils)


ਅ਼. [مشروُع] ਮਸ਼ਰੂਅ਼. ਇੱਕ ਪ੍ਰਕਾਰ ਦਾ ਧਾਰੀਦਾਰ ਰੇਸ਼ਮੀ ਵਸਤ੍ਰ. "ਅਨਿਕ ਰੰਗ ਕੇ ਮਸਰੂ ਆਵੈਂ." (ਗੁਪ੍ਰਸੂ)


ਅ਼. [مسروُقہ] ਵਿ- ਸਰਕ਼ਹ ਕੀਤਾ (ਚੁਰਾਇਆ) ਹੋਇਆ.