Meanings of Punjabi words starting from ਯ

ਸੰ. ਯਥਾ- ਉਚਿਤ. ਕ੍ਰਿ. ਵਿ- ਜਿਵੇਂ ਚਾਹੀਏ. ਯਥਾਯੋਗ੍ਯ. ਜੈਸੇ ਕਿ ਮੁਨਾਸਿਬ.


ਸੰ. यद्. ਸਰਵ- ਜੋ। ੨. ਵ੍ਯ- ਜਿਸ ਤੋਂ। ੩. ਅਯ. ਹੱਥ। ੪. ਹਥੇਲੀ। ੫. ਬਾਂਹ. ਭੂਜਾ। ੬. ਜੱਦ. ਕੁਲ. ਖ਼ਾਨਦਾਨ। ੭. ਗਰੋਹ. ਜਮਾਤ. ਫ਼ੌਜ. ਝੁੰਡ। ੮. ਬਲ. ਸ਼ਕਤਿ। ੯. ਸਹਾਇਤਾ। ੧੦. ਧਨ ਸੰਪਦਾ.


ਕੁਲੀਨ। ੨. ਸੁੰਦਰ ਬਾਹਾਂ ਵਾਲਾ. ਦੇਖੋ, ਯਦ ੩. ਤੋਂ ੧੦। ੩. ਦੇਖੋ, ਯੱਦ ਖ਼ੂਬਾਂ.


ਵਿ- ਯੱਦ (ਫ਼ੌਜ) ਖ਼ੂਬਾਂ (ਉੱਤਮ). ਚੰਗੀ ਹੈ. ਫ਼ੌਜ ਜਿਨ੍ਹਾਂ ਦੀ. "ਹਠੇ ਪਾਰਸੀ ਯੱਦ ਖੂਬਾਂ ਸਕ੍ਰੋਧੀ." (ਕਲਕੀ) ੨. ਦੇਖੋ, ਯਦ ਅਤੇ ਯਦਖ਼ੂਬਾਂ.


ਦੇਖੋ, ਯਦ੍ਯਪਿ.


ਸੰ. ਯਦ੍ਵਾ. ਵ੍ਯ- ਅਥਵਾ. ਜਾਂ ਇਸ ਤਰਾਂ। ੨. ਜਿਉਂ. ਜਿਵੇਂ.


ਸੰ. ਵ੍ਯ- ਜਿਸ ਵੇਲੇ. ਜਬ.


ਸੰ. ਵ੍ਯ- ਅਗਰ. ਜੇ.


ਦੇਵਯਾਨੀ ਦੇ ਪੇਟੋਂ ਰਾਜਾ ਯਯਾਤਿ ਦਾ ਪੁਤ੍ਰ, ਜੋ ਪੱਜਵਾਂ ਚੰਦ੍ਰਵੰਸ਼ੀ ਰਾਜਾ ਸੀ. ਇਸ ਤੋਂ ਯਦੁਵੰਸ਼ (ਯਾਦਵ ਕੁਲ) ਚੱਲਿਆ ਹੈ, ਜਿਸ ਵਿੱਚ ਕ੍ਰਿਸਨ ਜੀ ਪ੍ਰਤਾਪੀ ਪੁਰਖ ਹੋਏ ਹਨ. ਦੇਖੋ, ਯਯਾਤਿ.