Meanings of Punjabi words starting from ਸ

ਸੰਗ੍ਯਾ- ਚੰਦ੍ਰਮਾ ਦਾ ਨਿਵਾਸ ਹੈ ਜਿਸ ਵਿੱਚ, ਰਾਤ੍ਰਿ. ਸ਼ਸ਼ਿਘਰ। ੨. ਭਾਵ- ਅਵਿਦ੍ਯਾ.


ਚੰਦ੍ਰਮਾ ਦੇ ਘਰ ਵਿੱਚ. "ਸਸਿ ਘਰਿ ਸੂਰ ਵਸੈ ਮਿਟੈ ਅੰਧਿਆਰਾ." (ਸਿਧਗੋਸਟਿ) ਸੂਰਜ ਤੋਂ ਭਾਵ ਆਤਮਗ੍ਯਾਨ ਹੈ. ਚੰਦ ਦੀ ਆਪਣੀ ਰੌਸ਼ਨੀ ਕੋਈ ਨਹੀਂ ਉਸ ਵਿੱਚ ਸੂਰਜ ਦਾ ਚਾਨਣਾ ਪੈਂਦਾ ਹੈ, ਤਾਂ ਉਹ ਚਮਕਦਾ ਹੈ. "ਸਸਿ ਘਰਿ ਸੂਰ ਸਮਾਇਆ." (ਪ੍ਰਭਾ ਮਃ ੧) ੩. ਖੱਬੇ ਸੁਰ ਵਿੱਚ. ਯੋਗਮਤ ਅਨੁਸਾਰ ਖੱਬਾ ਸੁਰ. ਇੜਾ ਨਾੜੀ ਵਿੱਚ ਚੰਦ੍ਰਮਾ ਦਾ ਨਿਵਾਸ ਮੰਨਿਆ ਹੈ.


ਸੰਗ੍ਯਾ- ਚੰਦ੍ਰਵਾਣ. ਅਰਧਚੰਦ੍ਰਾਕਾਰ ਤੀਰ. ਦੇਖੋ, ਅਰਧ ਚੰਦ੍ਰ.


ਡਿੰਗ. ਚੰਦ੍ਰਮਾ ਦੀ ਵਾਮਾ (ਇਸਤ੍ਰੀ) ਰਾਤ੍ਰਿ. ਰਾਤ.


ਸੰਗ੍ਯਾ- ਚੰਦ੍ਰਮਾ ਦੀ ਭੈਣ. ਚੰਦ੍ਰਭਾਗਾ. ਦੇਖੋ, ਚੰਦ੍ਰਭਗਾ.


ਸੰ. शशिभाल, शशिभृषण, शशिमौल। ਸੰਗ੍ਯਾ- ਚੰਦ੍ਰਮਾ ਨੂੰ ਮੱਥੇ ਤੇ ਰੱਖਣ ਵਾਲਾ ਸ਼ਿਵ.


ਸੰਗ੍ਯਾ- ਸੱਸੀ. ਪੁੰਨੂ ਦੀ ਜਿਸ ਨਾਲ ਪ੍ਰੀਤਿ ਸੀ. "ਜੀਤ ਲਈ ਸਸਿ ਕੀ ਕਲਾ ਯਾਂਤੇ ਸਸਿਯਾ ਨਾਮ." (ਚਰਿਤ੍ਰ ੧੦੮) ਦੇਖੋ, ਸੱਸੀ ਅਤੇ ਪੁੰਨੂ। ੨. ਸਹੇ ਦੇ ਚਿੰਨ੍ਹ ਵਾਲਾ, ਚੰਦ੍ਰਮਾ। ੩. ਸਸਿ (ਚੰਦ੍ਰਮਾ) ਵਾਲਾ ਸ਼ਿਵ। ੪. ਸਸ੍ਯ (ਖੇਤੀ) ਵਾਲਾ, ਕਾਸ਼ਤਕਾਰ, ਕਿਰਸਾਨ. ੫. ਜ਼ਮੀਨ, ਜੋ ਖੇਤੀ ਧਾਰਣ ਕਰਦੀ ਹੈ.


शशिवदना ਇੱਕ ਗਣ ਛੰਦ, ਜਿਸ ਦਾ ਨਾਉਂ "ਅਕਰਾ", "ਅਣਕਾ", "ਅਨਹਦ", "ਅਨੁਭਵ" "ਢੰਡਰਸਾ", ਅਤੇ "ਮਧੁਰਧੁਨਿ" ਭੀ ਹੈ. ਇਸ ਦਾ ਲੱਛਣ ਹੈ ਚਾਰ ਚਰਣ, ਪ੍ਰਤਿ ਚਰਣ ਇੱਕ ਨਗਣ ਇੱਕ ਯਗਣ.#  ,   .#ਉਦਾਹਰਣ-#ਜਬਕਰ ਲੇਖਾ। ਬਧਤ ਵਿਸੇਖਾ।#ਨਹਿ ਘਟਜਾਈ। ਭਲ ਪਤਿਆਈ. (ਨਾਪ੍ਰ)


ਦੇਖੋ, ਸਸਿ। ੨. ਇੱਕ ਛੰਦ. ਦੇਖੋ, ਅਨਕਾ ਅਤੇ ਏਕਾਕ੍ਸ਼੍‍ਰੀ ਦਾ ਚੌਥਾ ਭੇਦ, ਤਥਾ ਚਾਚਰੀ ਦਾ ਰੂਪ ੨.


ਵਿ- ਸ਼੍ਵੇਤ- ਸ਼੍ਯਾਮ. ਕਰੜਬਰ੍ਹੜੀ. ਚਿੱਟੀ ਕਾਲੀ. "ਸੱਸੀਏ ਦਾੜੀਏ ਚਿੱਟੀਏ ਪੱਗੇ." (ਗੁਪ੍ਰਸੂ) ੨. ਸੰਗ੍ਯਾ- ਪੁੰਨੂ ਦੀ ਪ੍ਰੇਮਪਾਤ੍ਰਾ, ਜਿਸ ਬਾਬਤ ਚਰਿਤ੍ਰਾਂ ਵਿੱਚ ਕਥਾ ਹੈ ਕਿ ਕਪਿਲਮੁਨਿ ਦਾ ਰੰਭਾ ਅਪਸਰਾ ਨੂੰ ਦੇਖਕੇ ਵੀਰਯ ਡਿਗਿਆ, ਜਿਸ ਤੋਂ ਰੰਭਾ ਦੇ ਉਦਰੋਂ ਸੱਸੀ ਪੈਦਾ ਹੋਈ. ਦੇਖੋ, ਚਰਿਤ੍ਰ ੧੦੮। ਦੇਖੋ, ਸਸਿਯਾ ੧. ਅਤੇ ਪੁੰਨੂ.