Meanings of Punjabi words starting from ਕ

ਸੂਰਜ, ਜੋ ਕਮਲਾਂ ਦਾ ਮਿਤ੍ਰ ਹੈ.


ਦੇਖੋ, ਕਮਲ ਬਿਗਾਸ. "ਕਮਲ ਵਿਗਸੈ ਸਚੁ ਮਨ." (ਵਾਰ ਮਲਾ ਮਃ ੩)


ਵਿ- ਦੀਵਾਨਾ. ਪਾਗਲ. "ਬਿਨੁ ਨਾਵੈ ਜਗੁ ਕਮਲਾ ਫਿਰੈ." (ਵਾਰ ਸੋਰ ਮਃ ੩) ੨. ਕਮਲ. ਜਲਜ. "ਕੁਟੰਬ ਦੇਖ ਬਿਗਸਹਿ ਕਮਲਾ ਜਿਉ." (ਸ੍ਰੀ ਕਬੀਰ) ੩. ਸੰ. ਲਕ੍ਸ਼੍‍ਮੀ. ਰਮਾ. "ਕਮਲਾ ਭ੍ਰਮ ਭੀਤਿ ਕਮਲਾ ਭ੍ਰਮ ਭੀਤਿ ਹੇ." (ਆਸਾ ਛੰਤ ਮਃ ੫) ਮਾਇਆ ਦੇ ਭਰਮ ਦੀ ਕੰਧ ਨੂੰ ਦੇਖਕੇ, ਸੌਦਾਈ ਭਰਮ ਕਰਕੇ ਭੈਭੀਤ ਹੋ ਰਿਹਾ ਹੈ। ੪. ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਅਨੰਨ ਸੇਵਕ. "ਕਮਲਾ ਨਾਮ ਦਾਸ ਇਕ ਆਹਾ." (ਨਾਪ੍ਰ) ੫. ਦੇਖੋ, ਕੌਲਾ ੪.


ਕਮਲ ਉੱਪਰ ਇਸਥਿਤ ਹੋਣ ਵਾਲਾ. ਬ੍ਰਹਮਾ.


ਰਿਆਸਤ ਮੰਡੀ ਵਿੱਚ ਮੰਡੀ ਤੋਂ ੨੪ ਮੀਲ ਉੱਤਰ ਇੱਕ ਗ੍ਰਾਮ ਅਤੇ ਇਸ ਨਾਉਂ ਦਾ ਪੁਰਾਣਾ ਕਿਲਾ, ਜਿਸ ਥਾਂ ਦਸ਼ਮੇਸ਼ ਕੁਝ ਕਾਲ ਠਹਿਰੇ, ਅਤੇ ਉਸ ਦੇ ਪਾਸ ਹੀ ਗੋਬਿੰਦਗੜ੍ਹ ਨਾਮਕ ਕਿਲਾ ਰਾਜਾ ਮੰਡੀ ਨੇ ਬਣਵਾਇਆ. ਮਹਾਰਾਜਾ ਰਣਜੀਤ ਸਿੰਘ ਨੇ ਵਡੇ ਯਤਨ ਨਾਲ ਸੰਮਤ ੧੮੮੭ ਵਿੱਚ ਕਮਲਾਹਗੜ੍ਹ ਨੂੰ ਫਤੇ ਕੀਤਾ ਸੀ. ਦੇਖੋ, ਗੋਬਿੰਦਗੜ੍ਹ.


ਕਮਲਾ (ਲਕ੍ਸ਼੍‍ਮੀ) ਦਾ ਕਾਂਤ (ਪਤਿ) ਵਿਸਨੁ। ੨. ਕਰਤਾਰ, ਜਿਸ ਦੀ ਮਾਇਆ ਦਾਸ਼ੀ ਹੈ. "ਕਮਲਾਕੰਤ ਕਰਹਿ ਕੰਤੂਹਲ." (ਮਾਰੂ ਸੋਲਹੇ ਮਃ ੫)


ਸੰ. ਕਮਲਾਕ੍ਸ਼ੀ. ਵਿ- ਕਮਲ ਜੇਹੇ ਨੇਤ੍ਰਾਂ ਵਾਲੀ. "ਕ੍ਰੋਰਿ ਕ੍ਰਲਾਪ ਕਰੈ ਕਮਲਾਛਣਿ." (ਚਰਿਤ੍ਰ ੧੧੫) ਕਰੋੜ (ਕੋਟਿ) ਵਿਲਾਪ ਕਰਦੀ ਹ਼ੈ ਕਮਲਨੈਨੀ. ਦੇਖੋ, ਕ੍ਰਲਾਪ.