ਤੁਲਸਪੁਰ ਦਾ ਮਸੰਦ, ਜੋ ਸ਼੍ਰੀ ਗੁਰੂ ਅਰਜਨ ਦੇਵ ਦੀ ਸੇਵਾ ਕੀਤਾ ਕਰਦਾ ਸੀ.
ਸੰਗ੍ਯਾ- ਉਦਰ (ਪੇਟ) ਵਿੱਚ ਜਲ (ਪਾਣੀ) ਪੈ ਜਾਣਾ. ਜਲੰਧਰ ਰੋਗ. [استِسقا] ਇਸਤਿਸਕ਼ਾ. Dropsy. ਇਹ ਰੋਗ ਜਿਗਰ ਗੁਰਦੇ ਤਿੱਲੀ ਆਦਿ ਦੇ ਰੋਗਾਂ ਦੇ ਵਿਗਾੜ ਦਾ ਸਿੱਟਾ ਹੈ. ਅੰਦਰ ਦੇ ਹਿੱਸਿਆਂ ਦੀਆਂ ਜਲ ਵਾਲੀਆਂ ਝਿੱਲੀਆਂ ਵਿੱਚ ਖੂਨ ਦਾ ਪਾਣੀ ਫਿੱਟਕੇ ਜਮਾ ਹੋ ਜਾਂਦਾ ਹੈ. ਇਸ ਦੇ ਕਾਰਣ ਵਿਦ੍ਵਾਨਾਂ ਨੇ ਇਹ ਮੰਨੇ ਹਨ-#ਦਿਲ ਸੰਬੰਧੀ ਨਾੜੀਆਂ ਵਿੱਚ ਸੁੱਦਾ ਰਹਿਣਾ, ਰਕਤ ਵਾਹੀ ਨਾੜੀਆਂ ਵਿੱਚ ਰੋਕ ਹੋਣੀ, ਕਮਜੋਰੀ ਦੇ ਕਾਰਣ ਲਹੂ ਦਾ ਪਤਲਾ ਪੈਕੇ ਫਟ ਜਾਣਾ, ਖੂਨ ਵਿੱਚੋਂ ਫੌਲਾਦੀ ਹਿੱਸਾ ਘਟ ਜਾਣਾ, ਮਲ ਮੂਤ੍ਰ ਦੇ ਤਿਆਗ ਪਿੱਛੋਂ ਬਹੁਤ ਪਾਣੀ ਪੀਣਾ, ਗਿੱਲੇ ਵਸਤ੍ਰ ਪਹਿਰਨੇ, ਪੇਸ਼ਾਬ ਦਾ ਜਹਿਰ ਅਤੇ ਪਸੀਨਾ ਰੁਕ ਜਾਣਾ, ਹਾਜਮੇ ਦਾ ਵਿਗਾੜ ਹੋਣਾ, ਪ੍ਰਸੂਤ ਸਮੇਂ ਜੱਚਾ ਦਾ ਬੇਤਹਾਸ਼ਾ ਜਲ ਪੀਣਾ, ਅਤੇ ਅੰਦਰ ਮਵਾਦ ਦਾ ਗਲ ਸੜ ਜਾਣਾ ਆਦਿ.#ਜਲੋਦਰ ਰੋਗ ਜੇ ਦਿਲ ਅਤੇ ਫੇਫੜਿਆਂ ਦੀ ਖਰਾਬੀ ਤੋਂ ਹੋਵੇ, ਤਾਂ ਪਹਿਲਾਂ ਸੋਜ ਪੈਰਾਂ ਤੇ ਫੇਰ ਪੇਟ ਤੇ ਉਪਰੰਤ ਸਾਰੇ ਸਰੀਰ ਤੇ ਹੁੰਦੀ ਹੈ. ਜੇ ਜਿਗਰ ਦੀ ਖਰਾਬੀ ਤੋਂ ਹੋਵੇ ਤਾਂ ਸੋਜ ਪਹਿਲਾਂ ਪੇਟ ਤੇ ਹੁੰਦੀ ਹੈ. ਜੇ ਗੁਰਦਿਆਂ ਦੀ ਖਰਾਬੀ ਤੋਂ ਹੋਵੇ ਤਾਂ ਪਹਿਲਾਂ ਸੋਜ ਅੱਖਾਂ ਤੇ ਚੇਹਰੇ ਉੱਪਰ ਹੋਕੇ ਵਿਗਾੜ ਹੁੰਦਾ ਹੈ. ਆਰਾਮ ਕਰਨ ਤੋਂ ਸੋਜਾਂ ਵਧ ਜਾਂਦੀਆਂ ਹਨ. ਫਿਰਨ ਤੁਰਨ ਤੋਂ ਘਟ ਜਾਂਦੀਆਂ ਹਨ. ਜੇ ਪਾਂਡੁ ਰੋਗ ਦੇ ਕਾਰਣ ਜਲੋਦਰ ਹੋਵੇ ਤਦ ਸੋਜ ਸਾਧਾਰਣ ਹੁੰਦੀ ਹੈ, ਆਰਾਮ ਕਰਨ ਤੋਂ ਸਵੇਰ ਵੇਲੇ ਆਪਣੇ ਆਪ ਹਟ ਜਾਂਦੀ ਹੈ ਅਰ ਤੁਰਣ ਫਿਰਣ ਤੋਂ ਵਧ ਜਾਂਦੀ ਹੈ. ਜੋ ਜਲੋਦਰ ਦਿਲ ਦੀ ਖਰਾਬੀ ਤੋਂ ਹੋਵੇ ਉਹ ਵਡਾ ਭਯੰਕਰ ਹੁੰਦਾ ਹੈ.#ਇਸ ਰੋਗ ਦੇ ਹੁੰਦੇ ਹੀ ਸਿਆਣੇ ਆਦਮੀ ਦਾ ਇਲਾਜ ਹੋਣਾ ਜਰੂਰੀ ਹੈ. ਜਲੋਦਰ ਦੇ ਸਾਧਾਰਣ ਉਪਾਉ ਇਹ ਹਨ-#(੧) ਪਾਣੀ ਪੀਣਾ ਬੰਦ ਕਰਕੇ ਗਊ ਦੀ ਲੱਸੀ, ਅਰਕ ਸੌਂਫ, ਅਰਕ ਮਕੋ, ਉਠਣੀ ਦਾ ਦੁੱਧ ਪੀਣਾ. (੨) ਕਬਜਕੁਸ਼ਾ ਅਤੇ ਪਸੀਨਾ (ਮੁੜ੍ਹਕਾ) ਲਿਆਉਣ ਵਾਲੀਆਂ ਚੀਜਾਂ ਦਾ ਸੇਵਨ ਕਰਨਾ.#(੩) ਛਿੱਲਹਰੜ ਇੱਕ ਮਾਸ਼ਾ, ਕੁਸ਼ਤਾ ਫੌਲਾਦ ਆਬੀ ਦੋ ਰੱਤੀ, ਗਊ ਦੀ ਲੱਸੀ ਨਾਲ ਦਿਨ ਵਿੱਚ ਦੋ ਵਾਰ ਵਰਤਣਾ.#(੪) ਫੌਲਾਦ, ਹਰੜ ਦੀ ਛਿੱਲ, ਰੇਂਵਦ ਖ਼ਤਾਈ, ਕੜੂ, ਨਸਾਦਰ, ਇਹ ਸਭ ਸਮਾਨ ਲੈ ਕੇ ਡੇਢ ਡੇਢ ਮਾਸ਼ੇ ਦੀਆਂ ਤਿੰਨ ਪੁੜੀਆਂ ਰੋਜ ਗਊ ਦੀ ਲੱਸੀ ਜਾਂ ਅਰਕਮਕੋ ਨਾਲ ਖਾਣੀਆਂ.#(੫) ਛੋਲਿਆਂ ਦੀਆਂ ਖਿੱਲਾਂ ੨੧. ਵਾਰ ਧੋਹਰ ਦੇ ਦੁੱਧ ਵਿੱਚ ਭਿਉਂਕੇ ਛਾਂਵੇਂ ਸੁਕਾਕੇ, ਇੱਕ ਤੋਂ ਪੰਜ ਤਕ, ਤਿੰਨ ਵਾਰ ਰੋਜ ਖਾਣੀਆਂ.#(੬) ਰਾਤ ਨੂੰ ਕੌੜੀ ਤੂੰਬੀ ਵਿੱਚ ਸੌਂਫ ਅਤੇ ਮਕੋ ਦਾ ਅਰਕ ਭਰ ਰੱਖਣਾ, ਸਵੇਰ ਵੇਲੇ ਇਸ ਨਾਲ ਨਕਛਿੱਕਣੀ ਬੂਟੀ ਦੀ ਜੜ ਦਾ ਇੱਕ ਮਾਸਾ ਚੂਰਣ ਖਾਣਾ.#(੭) ਕਰੇਲੇ ਦਾ ਰਸ ਦੋ ਤੋਲੇ ਰੋਜ ਪੀਣਾ.#(੮) ਮਕੋ ਦੀ ਭੁਰਜੀ ਖਾਣੀ.#(੯) ਇੰਦ੍ਰਜੌਂ ਚਾਰ ਤੋਲੇ, ਭੁੰਨੀ ਹੋਈ ਹਿੰਗ ਚਾਰ ਤੋਲੇ, ਸੰਖ ਦੀ ਭਸਮ ਚਾਰ ਤੋਲੇ, ਮਘਾਂ ਇੱਕ ਤੋਲਾ, ਇਨ੍ਹਾਂ ਦਾ ਚੂਰਣ ਗਊ ਦੀ ਲੱਸੀ ਨਾਲ ਉਮਰ ਅਤੇ ਬਲ ਅਨੁਸਾਰ ਖਾਣਾ.#(੧੦) ਪੁਠਕੰਡਾ ਘੋਟਕੇ ਪੇਟ ਤੇ ਲੇਪ ਕਰਨਾ.#(੧੧) ਜਮਾਲਗੋਟੇ ਦੇ ਤੇਲ (Croton Oil) ਦੀਆਂ ਦੋ ਦੋ ਬੂੰਦਾਂ ਦਿਨ ਵਿੱਚ ਤਿੰਨ ਵਾਰ ਖਾਣੀਆਂ.#(੧੨) ਸਿਆਣੇ ਡਾਕਟਰ ਤੋਂ ਪੇਟ ਦਾ ਪਾਣੀ ਨਿਕਲਵਾਉਣਾ.
nan
nan
ਦੇਖੋ, ਜੋਕ.
ਜਲਹੀ ਜਲ. ਕੇਵਲ ਜਲ. "ਜਿਉ ਜਲਮੀਨ ਜਲੰਜਲ ਪ੍ਰੀਤਿ ਹੈ." (ਕਲਿ ਅਃ ਮਃ ੪) ੨. ਦੇਖੋ, ਜਲਾਂਜਲਿ.
ਜਲਤ ਹੈ. ਸੜਦਾ ਹੈ। ੨. ਦੇਖੋ, ਜ੍ਵਲੰਤ.
ਇੱਕ ਦੈਤ. ਪਦਮਪੁਰਾਣ ਵਿੱਚ ਲਿਖਿਆ ਹੈ ਕਿ ਸ਼ਿਵ ਦੀ ਕ੍ਰੋਧਅਗਨਿ ਤੋਂ ਸਮੁੰਦਰ ਵਿੱਚੋਂ ਜਲੰਧਰ ਉਪਜਿਆ. ਇਹ ਇਤਨੇ ਸ਼ੋਰ ਨਾਲ ਰੋਣ ਲੱਗਾ ਕਿ ਤ੍ਰਿਲੋਕੀ ਵ੍ਯਾਕੁਲ ਹੋ ਗਈ. ਬ੍ਰਹਮਾ ਨੇ ਜਦ ਗੋਦੀ ਵਿੱਚ ਚੁੱਕਕੇ ਵਿਰਾਇਆ, ਤਦ ਉਸ ਦੀ ਦਾੜ੍ਹੀ ਇਤਨੇ ਜ਼ੋਰ ਨਾਲ ਖਿੱਚੀ ਕਿ ਬ੍ਰਹਮਾ ਦੀ ਅੱਖਾਂ ਤੋਂ ਜਲ ਵਗ ਪਿਆ, ਇਸ ਕਾਰਣ ਬ੍ਰਹਮਾ ਨੇ ਨਾਮ ਜਲੰਧਰ ਰੱਖਿਆ. ਵਡਾ ਹੋਣ ਪੁਰ ਜਲੰਧਰ ਨੇ ਇੰਦ੍ਰਲੋਕ ਜਿੱਤ ਲਿਆ ਅਤੇ ਦੇਵਤੇ ਦੁਖੀ ਕਰ ਦਿੱਤੇ. ਇੰਦ੍ਰ ਦੀ ਸਹਾਇਤਾ ਵਾਸਤੇ ਸ਼ਿਵ ਜਲੰਧਰ ਨਾਲ ਲੜਨ ਨੂੰ ਗਏ. ਜਲੰਧਰ ਦੀ ਇਸਤ੍ਰੀ ਵ੍ਰਿੰਦਾ (ਜੋ ਕਾਲਨੇਮਿ ਦੀ ਕਨ੍ਯਾ ਸੀ) ਪਤਿ ਦੀ ਜੀਤ ਲਈ ਬ੍ਰਹਮਾ ਦੀ ਪੂਜਾ ਕਰਨ ਬੈਠੀ. ਪਜਾ ਵਿੱਚ ਵਿਘਨ ਕਰਨ ਲਈ ਵਿਸਨੁ ਜਲੰਧਰ ਦਾ ਰੂਪ ਧਾਰਕੇ ਵ੍ਰਿੰਦਾ ਪਾਸ ਗਏ, ਪਤਿ ਨੂੰ ਦੇਖਕੇ ਵ੍ਰਿੰਦਾ ਪੂਜਾ ਛੱਡਕੇ ਉਠ ਖੜੀ ਹੋਈ ਅਰ ਜਲੰਧਰ ਉਸੇ ਸਮੇਂ ਮਾਰਿਆ ਗਿਆ. ਇਹ ਪ੍ਰਸੰਗ ਭੀ ਹੈ ਕਿ ਵਿਸਨੁ ਨੇ ਵ੍ਰਿੰਦਾ ਦਾ ਸਤ ਭੰਗ ਕੀਤਾ.#ਪਦਮਪੁਰਾਣ ਵਿੱਚ ਇਹ ਕਥਾ ਭੀ ਹੈ ਕਿ ਵ੍ਰਿੰਦਾ ਪਤਿ ਨਾਲ ਸਤੀ ਹੋਈ, ਅਤੇ ਵਿਸਨੁ ਦੇ ਵਰ ਨਾਲ ਵ੍ਰਿੰਦਾ ਦੀ ਭਸਮ ਤੋਂ ਤੁਲਸੀ, ਆਉਲਾ, ਪਲਾਸ਼ ਅਤੇ ਪਿੱਪਲ ਚਾਰ ਬਿਰਛ ਪੈਦਾ ਹੋਏ. ਦੇਖੋ, ਤੁਲਸੀ ਸ਼ਬਦ। ੨. ਇੱਕ ਪ੍ਰਾਚੀਨ ਰਿਖੀ। ੩. ਜਲੋਦਰ ਨੂੰ ਭੀ ਕਈ ਜਲੰਧਰ ਲਿਖਦੇ ਹਨ. ਦੇਖੋ, ਗੁਪ੍ਰਸੂ ਰਾਸਿ ੪, ਅਃ ੫੦. "ਰੋਗ ਜਲੰਧਰ ਉਦਰ ਵਿਸਾਲਾ। ਪੀੜਾ ਦੇਤ ਮਹਾ ਸਭ ਕਾਲਾ." ਦੇਖੋ, ਜਲੋਦਰ। ੪. ਦੁਆਬੇ ਵਿੱਚ ਇੱਕ ਸ਼ਹਿਰ, ਜੋ ਜਿਲੇ ਦਾ ਪ੍ਰਧਾਨ ਨਗਰ ਹੈ. ਪਦਮਪੁਰਾਣ ਵਿੱਚ ਕਥਾ ਹੈ ਕਿ ਜਲੰਧਰ ਨੂੰ ਸਮੁੰਦਰ ਨੇ ਆਪਣਾ ਪੁਤ੍ਰ ਜਾਣਕੇ ਰਹਿਣ ਲਈ ਇਹ ਦੇਸ਼ (ਤ੍ਰਿਗਰ੍ਤ) ਦਿੱਤਾ, ਜਿਸ ਤੋਂ ਜਲੰਧਰ ਸੰਗ੍ਯਾ ਹੋਈ ਪਹਿਲਾਂ ਇਹ ਸਮੁੰਦਰ ਦੇ ਜਲ ਨਾਲ ਢਕਿਆ ਹੋਇਆ ਸੀ.
ਸੰਗ੍ਯਾ- ਜਲੰਧਰ ਦੀ ਇਸਤ੍ਰੀ ਵ੍ਰਿੰਦਾ। ੨. ਜਲੰਧਰ ਦੇ ਨਾਸ਼ ਲਈ ਸ਼ਿਵ ਨੂੰ ਸਹਾਇਤਾ ਦੇਣ ਵਾਲੀ ਦੁਰਗਾ "ਜਲੰਧਰੀ ਤਾ ਦਿਨ ਤੇ ਨਾਮਾ। ਜਪੋ ਚੰਡਿਕਾ ਕੋ ਸਭ ਜਾਮਾ." (ਰੁਦ੍ਰਾਵ)