Meanings of Punjabi words starting from ਤ

ਸੰ. तल्पा. ਸੰਗ੍ਯਾ- ਤਲਪ (ਮੰਜੇ) ਪੁਰ ਵਿਛਾਉਣ ਦਾ ਵਸਤ੍ਰ। ੨. ਸੇਜਬੰਦ.


ਵਿ- ਤਲਪਗ. ਸੇਜਾ ਪੁਰ ਜਾਣ ਵਾਲਾ. ਦੇਖੋ, ਗੁਰੁਤਲਪੀ.


ਦੇਖੋ, ਤਲਫਨਾ। ੨. ਅ਼. [تلف] ਵਿ- ਨਸ੍ਟ. ਬਰਬਾਦ। ੩. ਮੋਇਆ. ਮਰਿਆ.


ਕ੍ਰਿ- ਤੜਫਨਾ. ਤੜਪਨਾ. "ਪਾਨੀਆ ਬਿਨੁ ਮੀਨੁ ਤਲਫੈ." (ਗੌਂਡ ਨਾਮਦੇਵ)


ਅ਼. [تلّفُظ] ਲਫ਼ਜ ਮੁਖ ਤੋਂ ਕੱਢਣ ਦੀ ਕ੍ਰਿਯਾ. ਉੱਚਾਰਣ. Pronunciation.


ਅ਼. [طلب] ਤ਼ਲਬ. ਸੰਗ੍ਯਾ- ਖੋਜ. ਢੂੰਢ। ੨. ਚਾਹ. ਇੱਛਾ. "ਜੀਵਨਤਲਬ ਨਿਵਾਰਿ ਸੁਆਮੀ." (ਰਾਮ ਮਃ ੧) ੩. ਤਨਖ਼੍ਵਾਹ. ਵੇਤਨ. ਨੌਕਰੀ। ੪. ਸੱਦਾ. ਬੁਲਾਹਟ. "ਆਈ ਤਲਬ ਗੋਪਾਲਰਾਇ ਕੀ." (ਆਸਾ ਕਬੀਰ) "ਤਲਬਾਂ ਪਉਸਨਿ ਆਕੀਆ." (ਵਾਰ ਰਾਮ ੧. ਮਃ ੧) ੫. ਸੰ. ਗਵੈਯਾ. ਰਾਗੀ। ੬. ਸੰ. तल्व. ਚੰਦਨ ਆਦਿ ਸੁਗੰਧ ਵਾਲੇ ਪਦਾਰਥਾਂ ਦੇ ਰਗੜਨ ਤੋਂ ਪੈਦਾ ਹੋਈ ਸੁਗੰਧ.