Meanings of Punjabi words starting from ਧ

ਦੇਖੋ, ਧ੍ਰਿਸ੍ਟਦ੍ਯੁਮਨ.


ਸੰ. ਧ੍ਰਿਸਦ੍ਯੁਮ੍‍ਨਾਨੁਜਾ. ਧ੍ਰਿਸ੍ਟਦ੍ਯੁਮਨ ਦੀ ਛੋਟੀ ਭੈਣ, ਦ੍ਰੋਪਦੀ. "ਧ੍ਰਿਸਟਦ੍ਰਮਨਜਾਪ੍ਰਿਥਮ ਕਹਿ ਪੁਨ ਪਤਿ ਸਬਦ ਬਖਾਨ." (ਸਨਾਮਾ) ਦ੍ਰੋਪਦੀ ਦਾ ਪਤੀ ਅਰਜੁਨ.


ਦੇਖੋ, ਚੰਦ੍ਰਹਾਸ ੪.


ਅਨੁ. ਮ੍ਰਿਦੰਗ ਦਾ ਬੋਲ. "ਧਿਧਿਕਟ ਧ੍ਰਿਕਟ ਮ੍ਰਿਦੰਗ." (ਪਾਰਸਾਵ)


ਸੰਗ੍ਯਾ- ਧ੍ਰੇਕ (ਡੇਕ) ਦਾ ਫਲ. "ਗੁੱਛਾ ਹੋਇ ਧ੍ਰਿਕੋਨਿਆ ਕਿਉ ਵੜੀਐ ਦਾਖੈ." (ਭਾਗੁ)


ਦੇਖੋ, ਧਿਕ. "ਧ੍ਰਿਗ ਸਨੇਹੰ ਭ੍ਰਾਤ ਬਾਂਧਵਹ." (ਸਹਸ ਮਃ ੫) "ਧ੍ਰਿਗੁ ਧ੍ਰਿਗੁ ਖਾਇਆ ਧ੍ਰਿਗੁ ਧ੍ਰਿਗੁ ਸੋਇਆ." (ਬਿਲਾ ਮਃ ੩)