ਸੱਪ ਦੇ ਸਿਰ ਵਿੱਚ ਹੋਣਵਾਲੀ ਮਣਿ. ਦੇਖੋ, ਫਨਿਮਨਿ.
ਸੰਗ੍ਯਾ- ਨਾਗਮੰਤ੍ਰ. ਸਰਪਮੰਤ੍ਰ। ੨. ਦੇਖੋ, ਨਾਗਮਾਤਾ.; ਨਾਗਾਂ ਦੀ ਮਾਤਾ, ਕਦ੍ਰ। ੨. ਸੁਰਸਾ। ੩. ਮਨਸਾ ਦੇਵੀ.
ਸੰਗ੍ਯਾ- ਉਹ ਯਗ੍ਯ, ਜਿਸ ਵਿੱਚ ਨਾਗ (ਹਾਥੀ) ਦੀ ਕੁਰਬਾਨੀ ਕੀਤੀ ਜਾਵੇ. "ਨਾਗਮੇਧ ਖਟ ਯਗ੍ਯ ਕਰਾਏ." (ਰਾਮਾਵ) ੨. ਜਨਮੇਜਯ ਦਾ ਯਗ੍ਯ, ਜਿਸ ਵਿੱਚ ਨਾਗ (ਸੱਪ) ਹਵਨ ਕੀਤੇ ਗਏ ਸਨ.
ਸੰ. ਵਿ- ਨਗਰ ਦਾ. ਸ਼ਹਰੀ. "ਨਾਗਜਰਨਾ! ਮੇਰੀ ਜਾਤਿ ਬਿਖਿਆਤ ਚੰਮਾਰੰ." (ਮਲਾ ਰਵਿਦਾਸ) ੨. ਚਤੁਰ. ਸਭ੍ਯ. ਨਿਪੁਣ. "ਉਧਰੁ ਹਰਿ ਨਾਗਰ!" (ਸੂਹੀ ਅਃ ਮਃ ੫) ੩. ਸੰਗ੍ਯਾ- ਧਨ੍ਵੰਤਰਿ, ਜੋ ਮਹਾਨ ਚਤੁਰ ਹੈ. "ਕਲਪਤਰੁ ਸਿਖਰਿ ਸੁ ਨਾਗਰ ਨਦੀਚੇ ਨਾਥੰ." (ਧਨਾ ਤ੍ਰਿਲੋਚਨ) ੪. ਸੁੰਢ, ਸ਼ੁੰਠਿ। ੫. ਗੁਜਰਾਤੀ ਬ੍ਰਾਹਮਣਾਂ ਦੀ ਇੱਕ ਜਾਤਿ। ੬. ਨ- ਅਗ੍ਰ. ਵਿ- ਜੋ ਵਧੇ ਨਹੀਂ. "ਨਨ ਨਾਗਰੀ ਕੇ ਹ੍ਵੈ ਨਾਗਰ." (ਗੁਪ੍ਰਸੂ) ਸੁੰਦਰ ਇਸਤ੍ਰੀ ਦੇ ਨੇਤ੍ਰ ਵਧਕੇ ਨਹੀਂ ਹੋ ਸਕਦੇ, ਭਾਵ- ਘਟੀਆ ਹਨ। ੭. ਉੱਤਮ. ਸ਼੍ਰੇਸ੍ਠ ਬੋਧਕ ਭੀ ਨਾਗਰ ਸ਼ਬਦ ਆਇਆ ਹੈ. "ਟੂਟੀ ਨਾਗਰ ਲਜੁ." (ਸ. ਕਬੀਰ) ਉਮਰਰੂਪ ਉੱਤਮ ਰੱਸੀ ਟੁੱਟੀ.
ਦੇਖੋ, ਨਾਗ੍ਰਕੋਟੀ.
ਦੇਖੋ, ਨਾਗਬੇਲਿ.
ਸੰ. ਨਗਰਮੁਸ੍ਤਾ. ਸੰਗ੍ਯਾ- ਇੱਕ ਪ੍ਰਕਾਰ ਦਾ ਘਾਹ ਜਿਸ ਦੀ ਜੜ ਵਿੱਚ ਸੁਗੰਧ ਵਾਲੀ ਗੱਠੀ ਹੁੰਦੀ ਹੈ. ਇਹ ਗਰਮੀਆਂ ਵਿੱਚ ਬਹੁਤ ਫੈਲਦਾ ਹੈ. L. Cyperus- pertenuis.
nan
nan
ਸੰ. ਨਾਗਰੀ. ਚਤੁਰ ਇਸਤ੍ਰੀ. "ਨਾਗਰਾ ਕੇ ਨੈਨ ਹੈਂ." (ਰਾਮਾਵ) ੨. ਰਿਆਸਤ ਪਟਿਆਲਾ, ਨਜਾਮਤ ਸੁਨਾਮ, ਤਸੀਲ ਥਾਣਾ ਭਵਾਨੀਗੜ੍ਹ ਵਿੱਚ ਇੱਕ ਪਿੰਡ ਹੈ. ਇਸ ਵਿੱਚ ਸ਼੍ਰੀ ਗੁਰੂ ਤੇਗਬਹਾਦੁਰ ਜੀ ਦਾ ਅਸਥਾਨ ਹੈ. ਗੁਰੂ ਜੀ ਫੱਗੂਵਾਲੇ ਤੋਂ ਇੱਥੇ ਆਏ ਹਨ. ਕਿਸੇ ਸਮੇਂ ਇਹ ਗੁਰਦ੍ਵਾਰਾ ਪੱਕਾ ਸੀ, ਪਰ ਹੁਣ ਛੋਟੀ ਜਿਹੀ ਚਾਰ ਦਿਵਾਰੀ ਹੀ ਖੜੀ ਹੈ, ਹੋਰ ਸਭ ਢਹਿ ਗਿਆ ਹੈ. ਰੇਲਵੇ ਸਟੇਸ਼ਨ ਸੁਨਾਮ ਤੋਂ ਉੱਤਰ ਪੂਰਵ ੧੦. ਮੀਲ ਦੇ ਕਰੀਬ ਹੈ.
ਸੰਗ੍ਯਾ- ਨਾਗਾਂ (ਸਰਪਾਂ) ਦਾ ਰਾਜਾ ਸ਼ੇਸਨਾਗ। ੨. ਨਾਗਾਂ (ਹਾਥੀਆਂ) ਦਾ ਰਾਜਾ, ਐਰਾਵਤ। ੩. ਦੇਖੋ, ਨਰਾਜ.
ਸੰਗ੍ਯਾ- ਨਾਗ (ਹਾਥੀ) ਦਾ ਵੈਰੀ, ਸ਼ੇਰ. (ਸਨਾਮਾ) ੨. ਦੇਖੋ, ਨਾਗਰੀ.