Meanings of Punjabi words starting from ਮ

ਮੱਤ ਹੋਏ. ਮਸ੍ਤ ਭਏ. "ਮਤੇ ਸਮੇਵ ਚਰਣੰ ਉਧਰਣੰ ਭੈ ਦੁਤਰਹ." (ਸਹਸ ਮਃ ੫) ੨. ਵ੍ਯ- ਅਜਿਹਾ ਨਾ ਹੋਵੇ। ੩. ਸ਼ਾਯਦ. ਕਦਾਚਿਤ.


ਸੰਗ੍ਯਾ- ਮਾਤਾ ਜੇਹੀ. ਵਿਜਾਤ੍ਰਿ.


ਜਿਲਾ ਫਿਰੋਜ਼ਪੁਰ, ਤਸੀਲ ਮੁਕਤਸਰ ਵਿੱਚ, ਮੁਕਤਸਰ ਤੋਂ ਸੱਤ ਕੋਹ ਉੱਤਰ ਪੂਰਵ ਇੱਕ ਪਿੰਡ, ਜਿਸ ਦਾ ਹੁਣ ਨਾਮ "ਨਾਗੇ ਕੀ ਸਰਾਇ" ਹੈ, ਕਿਉਂਕਿ ਇਹ ਉਜੜਿਆ ਥੇਹ ਉਦਾਸੀ ਨਾਗੇ ਸਾਧੂ ਨੇ ਆਬਾਦ ਕੀਤਾ ਸੀ. ਇੱਥੇ ਇੱਕ ਗੁਰਦ੍ਵਾਰਾ ਗੁਰੂ ਨਾਨਕਦੇਵ ਜੀ ਦਾ, ਦੂਜਾ ਸ਼੍ਰੀ ਗੁਰੂ ਅੰਗਦ ਜੀ ਦਾ ਹੈ. ਗੁਰੂ ਅੰਗਦਦੇਵ ਜੀ ਦਾ ਜਨਮਅਸਥਾਨ ਪਿੰਡ ਤੋਂ ਚਾਰ ਸੌ ਕਦਮ ਪੂਰਵ ਵੱਲ ਮਤੇ ਦੀ ਸਰਾਇ ਤੇ ਥੇਹ ਪੁਰ ਹੈ. ਇੱਥੇ ਵੈਸਾਖੀ ਨੂੰ ਮੇਲਾ ਹੁੰਦਾ ਹੈ. ਰੇਲਵੇ ਸਟੇਸ਼ਨ ਬਰੂਵਾਲੀ (ਬੀ. ਬੀ. ਸੀ. ਆਈ. ਰੇਲਵੇ) ਤੋਂ ਇਹ ਥਾਂ ਡੇਢ ਮੀਲ ਦੱਖਣ ਵੱਲ ਹੈ.


ਦੇਖੋ, ਦੋਦੇਵਾਲ.


ਸੰ. मतङ्ग. ਸੰਗ੍ਯਾ- ਹਾਥੀ. ਹਸ੍ਤੀ, "ਮੱਤ ਮਤੰਗ ਜਰੇ ਜਰ ਸੰਗ." (ਅਕਾਲ) ੨. ਇੱਕ ਰਿਖੀ, ਜੋ ਮਹਾਭਾਰਤ ਅਨੁਸਾਰ ਨਾਈ ਦੇ ਵੀਰਯ ਤੋਂ ਬ੍ਰਾਹਮਣੀ ਦੇ ਉਦਰੋਂ ਪੈਦਾ ਹੋਇਆ, ਪਰ ਸ਼ੁਭ ਗੁਣਾਂ ਕਰਕੇ ਬ੍ਰਾਹਮਣ ਪਦਵੀ ਨੂੰ ਪਹੁਚਿਆ.¹ ਇਸ ਦਾ ਪੁਤ੍ਰ ਮਾਤੰਗ ਰਿਖੀ ਸ਼ਵਰੀ (ਭੀਲਣੀ) ਦਾ ਗੁਰੂ ਸੀ. ਦੇਖੋ, ਮਾਤੰਗ ੧। ੩. ਮੇਘ. ਬੱਦਲ। ੪. ਬ੍ਰਾਹਮਣੀ ਦੇ ਪੇਟ ਤੋਂ ਨਾਈ ਦਾ ਪੁੱਤ.


ਦੇਖੋ, ਮਤਾਂਤ। ੨. ਮਦ ਦਾ ਸਿੱਧਾਂਤ (ਨਿਚੋੜ). "ਬੰਦਬ੍ਯਾਸ ਮਤੰਤ." (ਗ੍ਯਾਨ)


ਮਾਤ੍ਰਿ ਜੇਹੀ. ਵਿਮਾਤ੍ਰਿ. ਮਤੇਈ.


ਸੰਗ੍ਯਾ- ਮੱਥਾ. ਮਸ੍ਤਕ। ੨. ਸੰ. मथ. ਧਾ- ਰਿੜਕਣਾ (ਮਥਣਾ), ਵਿਚਾਰਨਾ, ਰਗੜਨਾ (ਘਸਾਉਣਾ), ਹਿਲਾਉਣਾ, ਨਾਸ਼ ਕਰਨਾ.


ਮਸ੍ਤਕ. ਮੱਥਾ.