Meanings of Punjabi words starting from ਵ

ਵ੍ਯ- ਵਾਂਙ. ਸਮਾਨ. ਵਾਕਰ. "ਪਾਲੇ ਬਾਲਕ ਵਾਗਿ, ਦੇਕੈ ਆਪਿ ਕਰ." (ਵਾਰ ਰਾਮ ੨. ਮਃ ੫)


ਵੱਗ (ਚੌਣਾ) ਚਰਾਉਣ ਵਾਲਾ, ਪਾਲੀ. "ਜੋ ਵਾਗੀ ਗਾਈਆਂ ਅਤੇ ਮਹੀਆਂ ਚਰਾਂਵਦਾ ਸੀ." (ਜਸਭਾਮ) ੨. ਸਮਾਨ. ਦੇਖੋ, ਵਾਗਿ. "ਭੇਡਾ ਵਾਗੀ ਸਿਰ ਖੋਹਾਇਨਿ." (ਮਃ ੧. ਵਾਰ ਮਾਝ)


ਵਿ- ਬਾਣੀ ਦਾ ਸ੍ਵਾਮੀ. ਜੋ ਭਾਸਾ (ਬੋਲੀ) ਪੁਰ ਪੂਰਾ ਅਧਿਕਾਰ ਰਖਦਾ ਹੈ. Master of language or speech। ੨. ਸੰਗ੍ਯਾ- ਵ੍ਰਿਹਸਪਤਿ. ਵਾਚਪਤਿ.


ਸੰਗ੍ਯਾ- ਬਾਣੀ ਦੀ ਦੇਵੀ ਸਰਸ੍ਵਤੀ.


ਦੇਖੋ, ਬਾਉਰ.


ਦੇਖੋ, ਵਾਂਙ੍‌ਮਯ.