nan
nan
ਕ੍ਰਿ- ਕ੍ਸ਼ੀਵਨ (ਨਸ਼ਈ) ਹੋਣਾ. ਅਮਲ ਨਾਲ ਮਸ੍ਤ ਹੋਣਾ. ਦੇਖੋ, ਖੀਵ. "ਰਾਮ ਨਾਮ ਰਸ ਖੀਵਨਿ." (ਸਾਰ ਮਃ ੫)
ਸੰ. ਕ੍ਸ਼ੀਵ. ਨਸ਼ੇ ਵਿੱਚ ਮਸ੍ਤ ਹੋਇਆ. ਦੇਖੋ, ਖੀਵ. "ਖੀਵਾ ਅੰਮ੍ਰਿਤੁਧਾਰੈ." (ਆਸਾ ਮਃ ੧) "ਤਾ ਮਨੁ ਖੀਵਾ ਜਾਣੀਐ." (ਸ੍ਰੀ ਮਃ ੧) ੨. ਦੇਖੋ, ਖੀਵਾ ਕਲਾਂ.
ਪਟਿਆਲਾ ਰਾਜ ਦੀ ਬਰਨਾਲਾ ਨਜਾਮਤ, ਥਾਣਾ ਮਾਨਸਾ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਮਾਨਸਾ ਤੋਂ ਸੱਤ ਮੀਲ ਵਾਯਵੀ ਕੋਣ ਹੈ. ਇਸ ਥਾਂ ਨੌਮੇ ਸਤਿਗੁਰੂ ਵਿਰਾਜੇ ਹਨ. ਰਿਆਸਤ ਵੱਲੋਂ ਗੁਰਦ੍ਵਾਰੇ ਨੂੰ ੧੫੦ ਘੁਮਾਉਂ ਜ਼ਮੀਨ ਮੁਆਫ ਹੈ. ਪੁਜਾਰੀ ਸਿੰਘ ਹੈ.
ਖੀਵਾ ਦਾ ਇਸ੍ਤ੍ਰੀ ਲਿੰਗ। ੨. ਦੇਖੋ, ਖੀਵੀ ਮਾਤਾ.
nan
ਸ੍ਰੀ ਗੁਰੂ ਅੰਗਦ ਦੇਵ. ਦੇਖੋ, ਖੀਵੀ ਮਾਤਾ.
ਲਹਿਣਾ (ਗੁਰੂ ਅੰਗਦਦੇਵ) ਜੀ ਦੀ ਮਹਿਲਾ, ਜੋ ਖਡੂਰ ਨਿਵਾਸੀ ਦੇਵੀਚੰਦ ਖਤ੍ਰੀ ਦੀ ਸੁਪੁਤ੍ਰੀ ਸੀ. ਇਸ ਦਾ ਵਿਆਹ ਲਹਿਣਾ ਜੀ ਨਾਲ ਸੰਮਤ ੧੫੭੬ ਵਿੱਚ ਹੋਇਆ ਸੀ. ਮਾਤਾ ਖੀਵੀ ਦਾ ਦੇਹਾਂਤ ਸੰਮਤ ੧੬੩੯ ਵਿੱਚ ਹੋਇਆ. ਦੇਹਰਾ ਖਡੂਰ ਵਿਦ੍ਯਮਾਨ ਹੈ. "ਮਾਤਾ ਖੀਵੀ ਸਹੁ ਸੋਇ, ਜਿਨਿ ਗੋਇ ਉਠਾਲੀ." (ਵਾਰ ਰਾਮ ੩)
ਦੇਖੋ, ਖੰਘਰ.
ਸੰਗ੍ਯਾ- ਖਿੱਚ. ਖੈਂਚ। ੨. ਹਠ. ਜਿਦ. ਅੜੀ.
ਸੰਗ੍ਯਾ- ਆਪੋਵਿੱਚੀ ਇੱਕ ਦੂਜੇ ਦੇ ਵਿਰੁੱਧ ਖਿੱਚਣ ਲਈ ਬਲ ਲਾਉਣ ਦੀ ਕ੍ਰਿਯਾ. ਖੈਂਚਾ ਖੈਂਚੀ। ੨. ਕਿਸੇ ਵਾਕ ਦੇ ਅਣਬਣ ਅਰਥ ਨੂੰ ਆਪਣੀ ਇੱਛਾ ਅਨੁਸਾਰ ਸਿੱਧ ਕਰਨ ਦਾ ਯਤਨ.