Meanings of Punjabi words starting from ਜ

ਸੰ. ਸੰਗ੍ਯਾ- ਨਦੀ. ਦਰਿਆ.


ਗੁਰੁਯਸ਼ ਕਰਤਾ ਇੱਕ ਭੱਟ. "ਸੁਮਤਿ ਜਲ੍ਹ ਜਾਣੀ ਜੁਗਤਿ." (ਸਵੈਯੇ ਮਃ ੩. ਕੇ)


ਗੁਰੁਯਸ਼ ਕਰਤਾ ਇੱਕ ਭੱਟ. "ਜਲ੍ਹਨ ਤੀਰ ਬਿਪਾਸ ਬਨਾਯਉ." (ਸਵੈਯੇ ਮਃ ੪. ਕੇ) ੨. ਭਡਾਣਾ ਪਿੰਡ (ਜਿਲਾ ਅੰਮ੍ਰਿਤਸਰ) ਦਾ ਵਸਨੀਕ ਸਿੱਧੂ ਜੱਟ, ਜੋ ਵਡਾ ਖੁਲਾਸਾ ਭਗਤ ਸੀ. ਇਸ ਦੀ ਇਸਤ੍ਰੀ ਦਾ ਨਾਮ ਰਾਮਕੀ ਸੀ. ਇਸ ਦੇ ਸਿੱਧੇ ਸਾਦੇ ਬਚਨ ਸਾਰ ਦੇ ਭਰੇ ਹੋਏ ਹਨ. ਇੱਕ ਵੇਰ ਗਠੇ ਲਾ ਰਹੇ ਜਲ੍ਹਣ ਨੂੰ ਕਿਸੇ ਨੇ ਪੁੱਛਿਆ, ਰੱਬ ਦੇ ਪਾਉਣ ਦਾ ਕੀ ਯਤਨ ਹੈ? ਅੱਗੋਂ ਜਵਾਬ ਦਿੱਤਾ- "ਰੱਬ ਦਾ ਕੀ ਪਾਉਣਾ, ਓਧਰੋਂ ਪੁੱਟਣਾ ਤੇ ਐਧਰ ਲਾਉਣਾ." ਭਾਵ- ਦੁਨੀਆਂ ਵੱਲੋਂ ਮਨ ਹਟਾਕੇ ਰੱਬ ਵੱਲ ਲਾਉਣਾ. ਇਹ ਮਹਾਤਮਾ ਛੀਵੇਂ ਸਤਿਗੁਰੂ ਜੀ ਦੇ ਸਮੇਂ ਹੋਇਆ ਹੈ. "ਜਲ੍ਹਨ ਸਾਧ ਹੁਤੋ ਜਿਸ ਥਾਨ। ਤਹਿਂ ਲਗ ਪਹੁਚੇ ਗੁਰੁ ਭਗਵਾਨ। ਨਾਮ ਰਾਮਕੀ ਤਿਸ ਕੀ ਦਾਰਾ। ਹਰਖਤ ਉਰ ਪਿਖ ਵਾਕ ਉਚਾਰਾ।।" (ਗੁਪ੍ਰਸੂ ਰਾਸਿ ੭. ਅਃ ੧੫)


ਸੰ. ਸੰਗ੍ਯਾ- ਵੇਗ। ੨. ਚਾਲ. ਰਫ਼ਤਾਰ। ੩. ਦੇਖੋ, ਯਵ.


ਸੰ. ਵਿ- ਵੇਗਵਾਨ. ਚਾਲਾਕ। ੨. ਸੰਗ੍ਯਾ- ਘੋੜਾ। ੩. ਸਰਵ- ਜੌਨ. ਜਿਸ ਨੇ. ਜੋ. "ਜਵਨ ਕਾਲ ਸਭ ਜਗਤ ਬਨਾਯੋ." (ਚੌਪਈ) ੪. ਦੇਖੋ, ਯਵਨ। ੫. ਦੇਖੋ, ਜੌਨ.


ਸੰਗ੍ਯਾ- ਜੌਨ (ਚਾਂਦਨੀ) ਕਰਨ ਕਾਲਾ, ਚੰਦ੍ਰਮਾ. "ਜਵਨ ਕਰਨ ਕੀ ਭਗਨਿ ਬਖਾਨਹੁ। ਸੁਤ ਚਰ ਕਹਿ ਪੁਨ ਸਬਦ ਪ੍ਰਮਾਨਹੁ। ਤਾਂਕੇ ਅੰਤ ਸਤ੍ਰੁ ਪਦ ਦੀਜੈ। ਨਾਮ ਤੁਪਕ ਕੇ ਸਭ ਲਹਿ ਲੀਜੈ." (ਸਨਾਮਾ) ਚਾਂਦਨੀ ਕਰਨ ਵਾਲੇ (ਚੰਦ੍ਰਮਾ) ਦੀ ਭੈਣ ਚੰਦ੍ਰਭਾਗਾ ਨਦੀ, ਉਸ ਦਾ ਪੁਤ੍ਰ ਘਾਹ, ਉਸ ਦੇ ਚਰਨ ਵਾਲਾ ਮ੍ਰਿਗ, ਉਸ ਦੀ ਵੈਰਣ ਬੰਦੂਕ਼.


ਸੰ. ਸੰਗ੍ਯਾ- ਕਨਾਤ. ਪੜਦਾ.