Meanings of Punjabi words starting from ਦ

ਦੇਖੋ, ਵੀਰ ੭। ੨. ਦਾਨ ਦੇਣ ਵਿੱਚ ਪੂਰਾ ਉਤਸਾਹੀ. ਅਤ੍ਯੰਤ ਦਾਨੀ.


ਫ਼ਾ. [دانم] ਮੈਂ ਜਾਣਦਾ ਹਾਂ.


ਵਿ- ਦਾਨ ਕਰਤਾ. "ਚਤੁਰ ਚਕ੍ਰ ਦਾਨਯੈ." (ਜਾਪੁ) ੨. ਦਾਨੀਯ. ਦਾਨ ਕਰਨ ਯੋਗ੍ਯ। ੩. ਜਾਣਨ ਵਾਲਾ. ਦੇਖੋ, ਦਾਨਾ.


ਦਕ੍ਸ਼੍‍ਪੁਤ੍ਰੀ ਦਨੁ ਦੇ ਉਦਰ ਤੋਂ ਕਸ਼੍ਯਪ ਦੀ ਸੰਤਾਨ. ਰਾਖਸ. "ਦੇਵ ਦਾਨਵ ਗਣ ਗੰਧਰਬ ਸਾਜੇ." (ਮਾਰੂ ਸੋਲਹੇ ਮਃ ੩)


ਦਾਨਵਾਂ ਦਾ ਪੁਰੋਹਿਤ. ਸ਼ੁਕ੍ਰਾਚਾਰਯ.


ਸੰਗ੍ਯਾ- ਦਾਨਵਾਂ (ਰਾਖਸਾਂ) ਦਾ ਵੈਰੀ, ਦੇਵਤਾ। ੨. ਇੰਦ੍ਰ.


ਵਿ- ਦਾਨਵ ਦੀ. ਦਾਨਵ ਨਾਲ ਸੰਬੰਧਿਤ। ੨. ਸੰਗ੍ਯਾ- ਦਾਨਵ ਦੀ ਇਸਤ੍ਰੀ.


ਦਾਨਵ- ਇੰਦ੍ਰ. ਦਾਨਵਾਂ ਦਾ ਸ੍ਵਾਮੀ, ਰਾਜਾ ਬਲਿ.


ਦੇਖੋ, ਦਾਣਾ। ੨. ਦਾਨ ਕਰਤਾ. ਦਾਤਾ. ਦੇਣ ਵਾਲਾ. "ਪ੍ਰਭੁ ਸਮਰਥ ਸਰਬ ਸੁਖਦਾਨਾ." (ਮਾਰੂ ਸੋਲਹੇ ਮਃ ੫) ੩. ਫ਼ਾ. [دانا] ਗ੍ਯਾਨੀ. ਜਾਣਨ ਵਾਲਾ. "ਦਾਨਾ ਦਾਤਾ ਸੀਲਵੰਤੁ." (ਸ੍ਰੀ ਮਃ ੫)