ਧਿੱਕਾਰ ਯੋਗ੍ਯ. ਅਤ੍ਯੰਤ ਧਿਕ. "ਧ੍ਰਿਗੰਤ ਮਾਤ ਪਿਤਾ ਸਨੇਹੰ." (ਸਹਸ ਮਃ ੫)
ਸੰ. धृत. ਵਿ- ਧਾਰਣ ਕੀਤਾ. ਰੱਖਿਆ। ੨. ਪਕੜਿਆ ਹੋਇਆ। ੩. ਨਿਸ਼ਚੇ ਕੀਤਾ ਹੋਇਆ.
ਸੰ. धृतराष्ट्र- ਧ੍ਰਿਥਰਾਸ੍ਟ੍ਰ. ਸ਼ੰਤਨੁ ਦੇ ਪੁਤ੍ਰ ਵਿਚਿਤ੍ਰਵੀਰਯ ਦੀ ਵਿਧਵਾ ਇਸਤ੍ਰੀ ਅੰਬਿਕਾ ਤੋਂ ਨਿਯੋਗ ਦੀ ਰੀਤਿ ਨਾਲ ਵ੍ਯਾਸ ਦੇ ਵੀਰਯ ਤੋਂ ਉਤਪੰਨ ਹੋਇਆ ਚੰਦ੍ਰਵੰਸ਼ੀ ਰਾਜਾ, ਜੋ ਕੌਰਵਾਂ ਦਾ ਪ੍ਰਧਾਨ ਸੀ. ਇਸ ਨੇ ਗਾਂਧਾਰੀ ਨਾਲ ਸ਼ਾਦੀ ਕਰਕੇ ਸੌ ਪੁਤ੍ਰ ਅਤੇ ਇੱਕ ਕੰਨ੍ਯਾ ਪੈਦਾ ਕੀਤੀ. ਪੁਤ੍ਰਾਂ ਵਿੱਚੋਂ ਦੁਰਯੋਧਨ ਸਭ ਤੋਂ ਵਡਾ ਸੀ. ਧ੍ਰਿਤਰਾਸ੍ਟ੍ਰ ਅੰਨ੍ਹਾ ਸੀ, ਇਸ ਲਈ ਰਾਜਗੱਦੀ ਪੁਰ ਨਹੀਂ ਬੈਠ ਸਕਿਆ, ਪਰ ਪਾਂਡੁ ਦੇ ਮਰਣ ਪਿੱਛੋਂ ਰਾਜ੍ਯ ਦਾ ਪ੍ਰਧਾਨ ਇਹ ਥਾਪਿਆ ਗਿਆ. "ਭਏ ਤੌਨ ਕੇ ਵੰਸ ਮੇ ਧ੍ਰਿਤਰਾਸਟ੍ਰੰ." (ਗ੍ਯਾਨ) ੨. ਇੱਕ ਨਾਗਾਂ ਦਾ ਸਰਦਾਰ। ੩. ਜਨਮੇਜਯ ਦਾ ਇੱਕ ਪੁਤ੍ਰ। ੪. ਰਾਸ੍ਟ੍ਰ (ਰਾਜ) ਨੂੰ ਚੰਗੀ ਤਰ੍ਹਾਂ ਸੰਭਾਲਨ ਵਾਲਾ ਰਾਜਾ.
ਸੰ. धृति. ਸੰਗ੍ਯਾ- ਧਾਰਣ ਕਰਨ ਦੀ ਕ੍ਰਿਯਾ. ਗਰਿਫ਼ਤ। ੨. ਸ੍ਥਿਰ ਰਹਿਣ ਦੀ ਕ੍ਰਿਯਾ। ੩. ਮਨ ਦੀ ਦ੍ਰਿੜ੍ਹਤਾ. ਧੀਰਤਾ.
nan
nan
ਵਿ- ਧੀਰਯ ਧਾਰਨ ਵਾਲਾ. ਧੀਰਤਾ ਵਾਲਾ. "ਧਨੁਰਪਾਣਿ ਧ੍ਰਿਤਿਮਾਨ ਧਰਾਧਰ." (ਹਜਾਰੇ ੧੦)
ਕ੍ਰਿ- ਖਿੱਚਣਾ. ਧੂਹਣਾ. "ਪੂਛ ਨ ਸਿੱਧੀ ਧ੍ਰੀਕਣ ਧ੍ਰੀਕੈ. (ਭਾਗੁ) ਕੁੱਤੇ ਦੀ ਪੂਛ ਖਿੱਚ ਘਸੀਟ ਕੀਤੇ ਸਿੱਧੀ ਨਹੀਂ ਹੁੰਦੀ.
ਸੰ. ਧਾ- ਅਚਲ ਹੋਣਾ (ਸ੍ਥਿਰ ਹੋਣਾ), ਗਮਨ ਕਰਨਾ (ਜਾਣਾ. )
ਕ੍ਰਿ. ਵਿ- ਦ੍ਰੁਤ. ਛੇਤੀ. "ਪਤਣ ਕੂਕੇ ਪਾਤਣੀ ਵੰਵਹੁ ਧ੍ਰੁਕਿ ਵਿਲਾੜਿ." (ਮਾਰੂ ਅਃ ਮਃ ੧) ਦੇਖੋ, ਵਿਲਾੜਿ.
ਦੇਖੋ, ਧ੍ਰੁਵਪਦ.
ਸੰ. ਧਾ- ਸ੍ਥਿਰ ਰਹਿਣਾ, ਖੜਾ ਰਹਿਣਾ, ਜਾਣਾ (ਗਮਨ ਕਰਨਾ). ੨. ਵਿ- ਸ੍ਥਿਰ. ਅਚਲ. "ਗੁਰੂ ਸਮਰਥੁ ਗਹਿ ਕਰੀਆ ਧ੍ਰੁਵ ਬੁਧਿ." (ਸਵੈਯੇ ਮਃ ੪. ਕੇ) ੩. ਸੰਗ੍ਯਾ- ਦੇਖੋ, ਬਰਵਾ। ੪. ਕਰਤਾਰ. ਵਾਹਗੁਰੂ. ਜੋ ਸਦਾ ਅਚਲ ਹੈ। ੫. ਆਕਾਸ਼। ੬. ਪਰਵਤ। ੭. ਖਗੋਲ ਦੀ ਧੁਰ. ਧ੍ਰੁਵਤਾਰਾ. Pole- star। ੮. ਭਾਗਵਤ ਅਤੇ ਵਿਸਨੁਪੁਰਾਣ ਅਨੁਸਾਰ ਰਾਜਾ ਉੱਤਾਨਪਾਦ ਦਾ ਪੁਤ੍ਰ. ਕਥਾ ਹੈ ਕਿ ਉੱਤਾਨਪਾਦ ਦੇ ਦੋ ਰਾਣੀਆਂ ਸੁਨੀਤਿ ਅਤੇ ਸੁਰੁਚਿ ਸਨ. ਸੁਨੀਤਿ ਦੇ ਗਰਭ ਤੋਂ ਧ੍ਰੁਵ ਅਤੇ ਸੁਰੁਚਿ ਦੇ ਪੇਟੋਂ ਉੱਤਮ ਪੈਦਾ ਹੋਇਆ. ਰਾਜੇ ਦਾ ਪ੍ਰੇਮ ਸੁਰੁਚਿ ਨਾਲ ਬਹੁਤ ਸੀ. ਇੱਕ ਦਿਨ ਪਿਤਾ ਦੀ ਗੋਦੀ ਉੱਤਮ ਨੂੰ ਬੈਠਾ ਦੇਖਕੇ ਧ੍ਰੁਵ ਨੇ ਭੀ ਬੈਠਣ ਦੀ ਇੱਛਾ ਕੀਤੀ. ਸੁਰੁਚਿ ਨੇ ਆਖਿਆ ਕਿ ਹੇ ਬਾਲਕ! ਤੂੰ ਐਸਾ ਯਤਨ ਨਾ ਕਰ, ਕ੍ਯੋਂਕਿ ਤੂੰ ਮੇਰੇ ਤੋਂ ਪੈਦਾ ਨਹੀਂ ਹੋਇਆ. ਰਾਜਾ ਦੀ ਗੋਦੀ ਅਤੇ ਸਿੰਘਾਸਨ ਉੱਪਰ ਕੇਵਲ ਮੇਰੇ ਉਦਰ ਤੋਂ ਪੈਦਾ ਹੋਇਆ ਪੁਤ੍ਰ ਬੈਠ ਸਕਦਾ ਹੈ. ਧ੍ਰੁਵ ਇਹ ਸੁਣਕੇ ਰੋਂਦਾ ਹੋਇਆ ਆਪਣੀ ਮਾਂ ਸੁਨੀਤਿ ਪਾਸ ਆਇਆ ਅਰ ਸਾਰਾ ਹਾਲ ਦੱਸਿਆ. ਮਾਤਾ ਨੇ ਆਖਿਆ ਕਿ ਪ੍ਯਾਰੇ ਪੁਤ੍ਰ, ਸੌਕਣ ਸੱਚ ਆਖਦੀ ਹੈ. ਤੂੰ ਮੇਰੇ ਜੇਹੀ ਅਭਾਗਣ ਦੇ ਉਦਰੋਂ ਜਨਮਕੇ ਰਾਜਆਸਨ ਪਰ ਕਿਵੇਂ ਬੈਠ ਸਕਦਾ ਹੈਂ? ਜੇ ਤੇਰੇ ਮਨ ਵਿੱਚ ਉੱਚਪਦ ਦੀ ਇੱਛਾ ਹੈ, ਤਾਂ ਭਗਵਾਨ ਦਾ ਆਰਾਧਨ ਅਤੇ ਤਪਸ੍ਯਾ ਕਰ. ਧ੍ਰੁਵ ਇਹ ਸੁਣਕੇ ਘਰੋਂ ਤੁਰ ਪਿਆ ਰਸਤੇ ਵਿੱਚ ਸੱਤ ਰਿੱਖੀ ਮਿਲੇ. ਉਨ੍ਹਾਂ ਨੇ ਬਾਲਕ ਤੇ ਕ੍ਰਿਪਾ ਕਰਕੇ ਮੰਤ੍ਰ ਉਪਦੇਸ਼ ਦਿੱਤਾ.¹ ਧ੍ਰੁਵ ਨੇ ਮਧੁਵਨ ਵਿੱਚ ਜਾਕੇ ਅਜੇਹਾ ਘੋਰ ਤਪ ਕੀਤਾ ਕਿ ਵਿਸਨੁ ਨੇ ਸਾਕ੍ਸ਼ਾਤ ਦਰਸ਼ਨ ਦੇਕੇ ਧ੍ਰੁਵ ਦੀ ਸਾਰੀ ਕਾਮਨਾ ਪੂਰੀ ਕੀਤੀ. ਜਦ ਧ੍ਰੁਵ ਘਰ ਵਾਪਿਸ ਆਇਆ ਤਦ ਪਿਤਾ ਨੇ ਵਡੇ ਆਦਰ ਨਾਲ ਰਾਜਸਿੰਘਾਸਨ ਦਿੱਤਾ. ਇਸ ਦਾ ਦੂਜਾ ਭਾਈ ਸ਼ਿਕਾਰ ਗਿਆ ਯਕ੍ਸ਼ਾਂ ਨੇ ਮਾਰ ਦਿੱਤਾ. ਧ੍ਰੁਵ ਦੇ ਦੋ ਇਸਤ੍ਰੀਆਂ ਸਨ. ਭ੍ਰਮਿ ਅਤੇ ਇਲਾ. ਭ੍ਰਮਿ ਦੇ ਗੱਰਭ ਤੋਂ ਕਲਪ ਅਤੇ ਵਤਸਰ ਦੋ ਪੁਤ੍ਰ ਹੋਏ. ਇਲਾ ਦੇ ਉਤਫਲ ਪੁਤ੍ਰ ਜਨਮਿਆ. ਧ੍ਰੁਵ ੩੬ ਹਜ਼ਾਰ ਵਰ੍ਹੇ ਰਾਜ ਕਰਕੇ ਵਿਸਨੁ ਦੇ ਦਿੱਤੇ ਅਚਲ ਅਸਥਾਨ ਤੇ ਜਾ ਵਿਰਾਜਿਆ.