Meanings of Punjabi words starting from ਨ

ਸੰਗ੍ਯਾ- ਸੱਪਾਂ ਦਾ ਵੈਰੀ. ਗਰੁੜ. "ਨਾਗ ਨਾਗਰਿਪੁ ਦੇਵ ਸਭ." (ਵਿਚਿਤ੍ਰ) ੨. ਜਨਮੇਜਯ। ੩. ਹਾਥੀਆਂ ਦਾ ਵੈਰੀ ਸ਼ੇਰ.


ਸੰ. ਵਿ- ਸ਼ਹਰ ਦੀ. ਨਗਰ ਨਾਲ ਹੈ ਜਿਸ ਦਾ ਸੰਬੰਧ। ੨. ਸੰਗ੍ਯਾ- ਚਤੁਰ ਇਸਤ੍ਰੀ. "ਚੰਚਲ ਮਨੋ ਨਾਗਰੀ ਨੈਨ." (ਗੁਪ੍ਰਸੂ) ੩. ਨਾਗਰ (ਸ਼ਹਰੀ) ਲੋਕਾਂ ਦੀ ਬੋਲੀ ਅਤੇ ਲਿਖਤ ਦੇਖੋ, ਦੇਵਨਾਗਰੀ.


ਸੰ. ਸੰਗ੍ਯਾ- ਪਾਤਾਲ. ਨਾਗਾਂ ਦੇ ਰਹਿਣ ਦਾ ਦੇਸ਼.


ਨਾਗ ਉਪਾਸਕ ਛਤ੍ਰੀਆਂ ਦੀ ਕੁਲ. ਦੇਖੋ, ਤਕ੍ਸ਼੍‍ਕ। ੨. ਦੇਖੋ, ਨਾਗਕੁਲ.


ਨ- ਅਗ੍ਰ- ਬੁੱਧਿ. ਮੂਰਖ ਲੋਕਾਂ ਦਾ ਟੋਲਾ, ਜੋ ਅਖੀਰ ਨਤੀਜਾ ਸੋਚਣ ਦੀ ਸਮਝ ਨਹੀਂ ਰੱਖਦਾ। ੨. ਭਾਵ- ਕਮੀਨ ਲੋਕਾਂ ਦੀ ਜਮਾਤ. "ਔਰ ਨਾਗੜਬੂਦੀ ਦੀ ਕ੍ਯਾ ਗੱਲ." (ਪ੍ਰਾਪੰਪ੍ਰ)