Meanings of Punjabi words starting from ਬ

ਦੇਖੋ, ਵਣਿਕ.


ਕਰ. (ਕਿਰਣਾ) ਵਿੱਚ ਵਨ (ਪਾਣੀ) ਰੱਖਣ ਵਾਲਾ. ਸੂਰਜ. ਵਨਕਰ.


ਸੰਗ੍ਯਾ- ਵਨ ਅਸਥਾਨ. ਜੰਗਲ. "ਬਨਖੰਡ ਜਾਇ ਜੋਗੁ ਤਪੁ ਕੀਨੋ." (ਸੋਰ ਕਬੀਰ)


ਥਨੇਸਰ ਨਿਵਾਸੀ ਗੌੜ ਬ੍ਰਾਹਮਣ ਰਾਮਚੰਦ੍ਰ ਦੇ ਘਰ ਮਾਤਾ ਮਨੋਰਮਾ ਦੇ ਉਦਰ ਤੋਂ ਭਾਲਚੰਦ ਦਾ ਸੰਮਤ ੧੮੨੦ ਵਿੱਚ ਜਨਮ ਹੋਇਆ. ਦਸ ਵਰ੍ਹੇ ਦੀ ਉਮਰ ਵਿੱਚ ਇਹ ਉੱਤਮ ਬਾਲਕ ਉਦਾਸੀਨ ਸਾਧੂ ਮੇਲਾਰਾਮ ਜੀ ਦਾ ਚੇਲਾ ਬਣਿਆ ਅਤੇ ਨਾਮ ਬਨਖੰਡੀ ਰਖਾਇਆ. ਇਹ ਪਹਿਲਾਂ ਆਪਣੇ ਗੁਰੂ ਦੀ ਮੰਡਲੀ ਨਾਲ ਰਹਿਕੇ ਵਿਦ੍ਯਾ ਪ੍ਰਾਪਤ ਕਰਦਾ ਰਿਹਾ. ਫੇਰ ਸ੍ਵਤੰਤ੍ਰ ਫਿਰਕੇ ਸਤਿਨਾਮ ਦਾ ਉਪਦੇਸ਼ ਦੇਸ਼ ਦੇਸ਼ਾਂਤਰਾਂ ਵਿੱਚ ਦਿੰਦਾ ਰਿਹਾ. ਸੰਮਤ ੧੮੮੦ ਵਿੱਚ ਇਸ ਸਿੱਧ- ਪੁਰਖ ਨੇ ਸਾਧੁਬੇਲਾ (ਸਿੰਧੁ ਨਦ ਦੇ ਦ੍ਵੀਪ) ਵਿੱਚ ਸੱਖਰ ਪਾਸ ਆਸਣ ਜਮਾਇਆ ਅਤੇ ਗੁਰਮਤ ਦਾ ਪ੍ਰਚਾਰ ਕੀਤਾ. ਬਨਖੰਡੀ ਜੀ ਦਾ ਦੇਹਾਂਤ ਸੰਮਤ ੧੯੨੦ ਵਿੱਚ ਹੋਇਆ. ਹੁਣ ਸਾਧੁਬੇਲਾ ਤੀਰਥ ਸਿੰਧ ਵਿੱਚ ਵਡਾ ਪਵਿਤ੍ਰ ਧਾਮ ਹੈ. ਬਨਖੰਡੀ ਜੀ ਭਾਈ ਮੀਹਾਂ ਸਾਹਿਬ ਜੀ ਦੀ ਸੰਪ੍ਰਦਾਯ ਵਿੱਚੋਂ ਸਨ.


ਭਾਈ ਸੰਤੋਖਸਿੰਘ ਨੇ ਲਿਖਿਆ ਹੈ ਕਿ ਮਾਲਵੇ ਵਿੱਚ ਵਿਚਰਦੇ ਹੋਏ ਗੁਰੂ ਗੋਬਿੰਦਸਿੰਘ ਸਾਹਿਬ ਬਾਂਦਰ ਗ੍ਰਾਮ ਤੋਂ ਚੱਲਕੇ ਬਨਗਾੜੀ ਠਹਿਰੇ ਹਨ. "ਪਹੁਚ ਗ੍ਰਾਮ ਬਨਗਾੜੀ ਗਏ। ਗੁਰੁ ਵਿਲੋਕ ਥਲ ਉਤਰਤ ਭਏ." (ਗੁਪ੍ਰਸੂ)


ਸੰਗ੍ਯਾ- ਵਨਚਰ. ਵਨ (ਜੰਗਲ) ਵਿੱਚ ਫਿਰਨ ਵਾਲਾ ਜੀਵ। ੨. ਜੰਗਲੀ ਆਦਮੀ। ੩. ਬਾਂਦਰ। ੪. ਵਨ (ਜਲ) ਵਿੱਚ ਰਹਿਣ ਵਾਲਾ ਜੀਵ, ਮੱਛੀ ਆਦਿ.


ਸੰ. वनचारिन. ਦੇਖੋ, ਬਨਚਰ.


ਮੱਛੀ ਫੜਨ ਦੀ ਕੁੰਡੀ. ਦੇਖੋ, ਬਨਸੀ ਅਤੇ ਬਡਿਸ਼. "ਬਨਛੀ ਏਕ ਹਾਥ ਮੋ ਧਾਰੇ." (ਦੱਤਾਵ)।


ਵਾਂਛਾ ਕਰਦੇ ਹਾਂ. ਚਾਹੁਨੇ ਹਾਂ. ਦੇਖੋ, ਵਾਂਛਾ. "ਸਤਿਗੁਰ ਚਰਣ ਹਮ ਬਨਛੇ." (ਬਸੰ ਮਃ ੪)।


ਸੰਗ੍ਯਾ- ਵਾਣਿਜ੍ਯ. ਵ੍ਯਾਪਾਰ. "ਮੋਹਿ ਐਸੇ ਬਨਜ ਸਿਉ ਨਹੀਨ ਕਾਜੁ." (ਬਸੰ ਕਬੀਰ) ੨. ਵਨ (ਜਲ) ਤੋਂ ਉਪਜਿਆ ਕਮਲ। ੩. ਵਨ (ਜੰਗਲ) ਤੋਂ ਉਤਪੰਨ ਹੋਇਆ. ਜੰਗਲੀ.