ਦੇਖੋ, ਰਾਜਕੁਮਾਰ, ਕੁਮਾਰੀ। ੨. ਜੀਂਦਪਤਿ ਰਾਜਾ ਗਜਪਤਿਸਿੰਘ ਦੀ ਸੁਪੁਤ੍ਰੀ, ਸਰਦਾਰ ਮਹਾਸਿੰਘ ਸੁਕ੍ਰਚੱਕੀਏ ਦੀ ਧਰਮਪਤਨੀ ਅਤੇ ਮਹਾਰਾਜਾ ਰਣਜੀਤਸਿੰਘ ਦੀ ਮਾਤਾ. ਇਸ ਦਾ ਵਿਆਹ ਸਨ ੧੭੭੪ ਵਿੱਚ ਹੋਇਆ ਸੀ. ਦੇਖੋ, ਰਣਜੀਤਸਿੰਘ ੩. ਬਾਬਾ ਰਾਮਰਾਇ ਜੀ ਦੀ ਵਡੀ ਪਤਨੀ. ਇਹ ਆਪਣੀ ਸੌਕਣ ਪੰਜਾਬਕੌਰ ਨਾਲ ਨਰਾਜ ਹੋਕੇ ਦੇਹਰਾਦੂਨ ਤੋਂ ਮਨੀਮਾਜਰੇ ਜਾ ਵਸੀ ਅਰ ਉਸੇ ਥਾਂ ਦੇਹਾਂਤ ਹੋਇਆ. ਦੇਖੋ, ਮਨੀਮਾਜਰਾ। ੪. ਰਾਜਾ ਅਮਰਸਿੰਘ ਪਟਿਆਲਾਪਤਿ ਦੀ ਰਾਣੀ ਅਤੇ ਰਾਜਾ ਸਾਹਿਬਸਿੰਘ ਦੀ ਮਾਤਾ। ੫. ਰਾਜਾ ਹਮੀਰਸਿੰਘ ਨਾਭਾਪਤਿ ਦੀ ਰਾਣੀ ਅਤੇ ਰਾਜਾ ਜਸਵੰਤਸਿੰਘ ਦੀ ਮਾਤਾ। ੬. ਦੇਖੋ, ਦਾਤਾਰਕੌਰ.
ਦੇਖੋ, ਦਾਤਾਰਕੌਰ ਦਾ ਫੁਟਨੋਟ.
nan
ਰਿਆਸਤ ਨਾਭਾ, ਨਜਾਮਤ ਤਸੀਲ ਫੂਲ, ਥਾਣਾ ਦਿਆਲਪੁਰੇ ਦਾ ਇੱਕ ਪਿੰਡ, ਜਿਸਦਾ ਪਹਿਲਾ ਨਾਮ "ਬੁਰਜ ਮਾਨਾ ਵਾਲਾ" ਹੁੰਦਾ ਸੀ. ਇਹ ਰੇਲਵੇ ਸਟੇਸ਼ਨ ਰਾਮਪੁਰਾ ਫੂਲ ਤੋਂ ੧੪. ਮੀਲ ਉੱਤਰ ਹੈ. ਇਸ ਪਿੰਡ ਅੰਦਰ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਜੀ ਦਾ ਗੁਰਦ੍ਵਾਰਾ ਹੈ. ਸਤਿਗੁਰੂ ਦੀਨੇ ਤੋਂ ਸੈਰ ਅਤੇ ਧਰਮ ਉਪਦੇਸ਼ ਲਈ ਆਏ ਇੱਥੇ ਠਹਿਰੇ ਹਨ. ਗੁਰਦ੍ਵਾਰਾ ਬਣਿਆ ਹੋਇਆ ਹੈ. ਨਾਲ ੪. ਘੁਮਾਉਂ ਜ਼ਮੀਨ ਪਿੰਡ ਵੱਲੋਂ ਹੈ. ਪੁਜਾਰੀ ਸਿੰਘ ਹੈ. ਮਾਘੀ ਨੂੰ ਮੇਲਾ ਹੁੰਦਾ ਹੈ.
nan
nan
ਬਿਹਾਰ (ਮਗਧ) ਵਿੱਚ ਗਯਾ ਤੋਂ ੧੨. ਕੋਹ ਤੇ ਇੱਕ ਨਗਰ, ਜਿੱਥੇ ਕ੍ਰਿਸਨ ਜੀ ਦੇ ਵੈਰੀ ਜਰਾਸੰਧ ਦੀ ਰਾਜਧਾਨੀ ਸੀ ਅਤੇ ਜਿਸ ਦਾ ਬੋੱਧ ਇਤਿਹਾਸ ਨਾਲ ਗਾੜ੍ਹਾ ਸੰਬੰਧ ਹੈ. ਮੌਜੂਦਾ ਨਗਰ ਬਿੰਬਸਾਰ ਨੇ ਵਸਾਇਆ ਹੈ ਅਰ ਉਸ ਦੇ ਪੁਤ੍ਰ ਅਜਾਤਸ਼ਤ੍ਰ ਨੇ ਇਸ ਵਿੱਚ ਉੱਤਮ ਰੀਤਿ ਨਾਲ ਰਾਜ ਕੀਤਾ. ਇਸ ਦੀ ਅਮਲਦਾਰੀ ਵਿੱਚ ਬੁੱਧ ਭਗਵਾਨ ਦਾ ਦੇਹਾਂਤ ਹੋਇਆ. ਸਤਿਗੁਰੂ ਨਾਨਕਦੇਵ ਗਯਾ ਤੀਰਥ ਤੇ ਉਪਦੇਸ਼ ਕਰਨ ਸਮੇਂ ਇਸ ਨਗਰ ਪਧਾਰੇ ਹਨ, ਗੁਰਦ੍ਵਾਰੇ ਦਾ ਨਾਉਂ "ਸੀਤਲਕੁੰਡ" ਹੈ.
nan
nan
nan
ਰਾਜ ਕਰਦੇ ਹੋਏ ਯੋਗ ਕਰਨਾ. ਸੰਸਾਰ ਦੇ ਵਿਹਾਰ ਕਰਦੇ ਹੋਏ ਕਰਤਾਰ ਨਾਲ ਮਨ ਜੋੜਨਾ। ੨. ਯੋਗਮਤ ਅਨੁਸਾਰ ਮਨ ਦੀ ਵ੍ਰਿੱਤਿ ਦਾ ਨਿਰਵਿਕਲਪ ਹੋਣਾ ਰਾਜਯੋਗ ਹੈ. "ਇਹ ਰਾਜਜੋਗ ਗੁਰੁ ਰਾਮਦਾਸ ਤੁਮਹੂ ਰਸੁ ਜਾਣੇ." (ਸਵੈਯੇ ਮਃ ੪. ਕੇ) "ਤੂੰ ਗੁਰਪ੍ਰਸਾਦਿ ਕਰਿ ਰਾਜਜੋਗੁ." (ਗਉ ਮਃ ੫) ਦੇਖੋ, ਸਹਜਜੋਗ, ਜੋਗ ਅਤੇ ਯੋਗ ਸ਼ਬਦ। ੩. ਜੋਤਿਸ ਮਤ ਅਨੁਸਾਰ ਜਨਮ ਸਮੇਂ ਗ੍ਰਹਾਂ ਦਾ ਇੱਕ ਅਜੇਹਾ ਜੋੜ, ਜਿਸ ਤੋਂ ਰਾਜ ਦੀ ਪ੍ਰਾਪਤੀ ਹੋਵੇ, ਅਰਥਾਤ- ਕਰਕ ਲਗਨ ਵਿੱਚ ਵ੍ਰਿਹਸਪਤਿ- ਗ੍ਯਾਰਵੇਂ ਅਸਥਾਨ ਬ੍ਰਿਖ ਦਾ ਚੰਦ੍ਰਮਾ, ਸ਼ੁਕ੍ਰ ਅਤੇ ਬੁਧ- ਦਸਵੇਂ ਅਸਥਾਨ ਵਿੱਚ ਮੇਖ ਦਾ ਸੂਰਜ ॥ ਮਕਰ ਲਗਨ ਵਿੱਚ ਸ਼ਨੀ, ਮੇਖ ਦਾ ਮੰਗਲ, ਕਰਕ ਦਾ ਚੰਦ੍ਰਮਾ, ਸਿੰਘ ਦਾ ਸੂਰਜ, ਮਿਥੁਨ ਦਾ ਬੁਧ, ਤੁਲਾ ਦਾ ਸ਼ੁਕ੍ਰ ॥ ਕਨ੍ਯਾ ਦਾ ਬੁਧ ਲਗਨ ਵਿੱਚ ਦਸਵੇਂ ਥਾਂ ਸ਼ੁਕ੍ਰ. ਸੱਤਵੇਂ ਵ੍ਰਿਹਸਪਤਿ ਅਤੇ ਚੰਦ੍ਰਮਾ, ਪੰਜਵੇਂ ਅਸਥਾਨ ਮੰਗਲ ਅਤੇ ਸ਼ਨੀ, ਇਹ ਸਾਰੇ "ਰਾਜਜੋਗ" ਹਨ.