Meanings of Punjabi words starting from ਕ

ਕ੍ਰਿ- ਖੱਟਣਾ. ਕਿਰਤ ਕਰਕੇ ਧਨ ਪੈਦਾ ਕਰਨਾ। ੨. ਅਮਲ ਵਿੱਚ ਲਿਆਉਣਾ. ਅਭ੍ਯਾਸਣਾ. "ਆਪਿ ਕਮਾਉ ਅਵਰਾ ਉਪਦੇਸ." (ਗਉ ਮਃ ੫) ੩. ਕਿਸੇ ਲਾਗੀ ਦਾ, ਵਿਰਤੀਸੁਰ ਦੀ ਸੇਵਾ ਕਰਕੇ ਆਪਣਾ ਹੱਕ ਪ੍ਰਾਪਤ ਕਰਨਾ.


ਵਿ- ਖੱਟਣ ਵਾਲਾ. ਕਮਾਉਣ ਵਾਲਾ। ੨. ਅਭ੍ਯਾਸੀ. ਆ਼ਮਿਲ.


ਕਾਮਰੂਪ ਦੀ ਰਾਜਧਾਨੀ ਦਾ ਦੁਰਗ (ਕਿਲਾ). "ਫਟਕ ਸੀ ਕੈਲਾਸ ਕਮਾਊਂ ਗਢ." (ਅਕਾਲ)


ਖੱਟਿਆ. ਮਿਹਨਤ ਨਾਲ ਪੈਦਾ ਕੀਤਾ। ੨. ਅ਼ਮਲ ਵਿੱਚ ਲਿਆਂਦਾ. "ਦਿਨ ਰਾਤਿ ਕਮਾਇਅੜੋ ਸੋ ਆਇਓ ਮਾਥੈ." (ਆਸਾ ਛੰਤ ਮਃ ੫)


ਸੰਗ੍ਯਾ- ਅ਼ਮਲ ਵਿੱਚ ਲਿਆਂਦਾ ਕਰਮ. ਐ਼ਮਾਲ। ੨. ਕ੍ਰਿ. ਵਿ- ਕਮਾਉਣ ਕਰਕੇ. ਕਮਾਨੇ ਸੇ. "ਪਾਪੀ ਪਚਿਆ ਆਪਿ ਕਮਾਇਣੁ." (ਭੈਰ ਮਃ ੫)


ਸੰਗ੍ਯਾ- ਖੱਟੀ। ੨. ਘਾਲ. ਮਿਹਨਤ। ੩. ਅਭ੍ਯਾਸ. ਅ਼ਮਲ. "ਪੂਰੈ ਗੁਰੂ ਕਮਾਈ." (ਰਾਮ ਅਃ ਮਃ ੫) ੪. ਕਾਮ- ਆਈ. ਕੰਮ ਆਉਂਦਾ ਹੈ. "ਅਪਨਾ ਕੀਆ ਕਮਾਈ." ( ਸੋਰ ਮਃ ੧) ੫. ਮਿੱਟੀ ਦੀ ਠੂਠੀ. ਚੂੰਗੜਾ. (ਕੁ- ਮਯ). "ਪੋਥੀ ਪੁਰਾਣ ਕਮਾਈਐ। ਭਉ ਵਟੀ ਇਤੁ ਤਨਿ ਪਾਈਐ." (ਸ੍ਰੀ ਮਃ ੧) ਉੱਤਮ ਗ੍ਰੰਥਾਂ ਦਾ ਅਭ੍ਯਾਸਰੂਪ ਦੀਵੇ ਲਈ ਠੂਠੀ ਹੈ.


ਕੁ- ਮਯ (ਠੂਠੀ) ਹੈ। ੨. ਦੇਖੋ, ਕਮਾਈ.