Meanings of Punjabi words starting from ਜ

ਸੰ. ज्वर ਧਾ- ਬੁਖ਼ਾਰ ਹੋਣਾ, ਤਾਪ ਹੋਣਾ, ਤਪਣਾ। ੨. ਸੰਗ੍ਯਾ- ਬੁਖ਼ਾਰ. ਤਾਪ. ਦੇਖੋ, ਤਾਪ.


ਸੰ. ਸੰਗ੍ਯਾ- ਚਰਾਇਤਾ, ਜੋ ਬੁਖ਼ਾਰ ਦੂਰ ਕਰਨ ਵਾਲਾ ਹੈ। ੨. ਮੀਚਕਾ. ਕਰੇਂਜੂਆ। ੩. ਜ੍ਵਰਾਂਕੁਸ਼। ੪. ਕੁਨੀਨ Quinine ਆਦਿ ਕੋਈ ਦਵਾਈ, ਜੋ ਤਾਪ ਦੂਰ ਕਰੇ। ੫. ਵਿ- ਤਾਪ ਮਿਟਾਉਣ ਵਾਲਾ.


ਦੇਖੋ, ਜੁਰਾਂਕੁਸ.


ਸੰ. ज्वल ਧਾ- ਪ੍ਰਕਾਸ਼ ਕਰਨਾ, ਜਲਨਾ, ਚਮਕਣਾ। ੨. ਸੰਗ੍ਯਾ- ਅਗਨਿ. ਅੱਗ। ੩. ਅੱਗ ਦੀ ਲਾਟ। ੪. ਚਮਕ. ਪ੍ਰਕਾਸ਼.


ਸੰ. ਸੰਗ੍ਯਾ- ਮੱਚਣਾ. ਦਾਹ। ੨. ਅਗਨਿ। ੩. ਲਪਟ. ਲਾਟਾ ਜ੍ਵਾਲਾ.


ਸੰ. ਵਿ- ਜਲਿਆ ਹੋਇਆ. ਦਗਧ। ੨. ਚਮਕਦਾ ਹੋਇਆ. ਪ੍ਰਕਾਸ਼ਿਤ.


ਦੇਖੋ, ਜਿਹਵਾ ਅਤੇ ਜੁਬਾਂ। ੨. ਸੰ. ਸੰਗ੍ਯਾ- ਗੁਲਦੁਪਹਿਰੀਆ. ਚੀਨੀਗੁਲਾਬ। ੩. ਜਵਾਸਾ. ਜਵਾਹਾਂ. "ਜਵਾਹ ਜੇਮਿ ਜਾਰੇ." (ਵਿਚਿਤ੍ਰ) ੪. ਕੇਸਰ.


ਦੇਖੋ, ਜਵਾਯਨ.


ਸੰ. जामातृ ਜਾਮਾਤ੍ਰਿ. ਦਾਮਾਦ. ਪੁਤ੍ਰੀ ਦਾ ਪਤਿ. "ਕਿਸ ਹੀ ਧੜਾ ਕੀਆ ਕੁੜਮ ਸਕੇ ਨਾਲਿ ਜਵਾਈ." (ਆਸਾ ਮਃ ੪)