Meanings of Punjabi words starting from ਦ

ਫ਼ਾ. [دانائی] ਸੰਗ੍ਯਾ- ਅ਼ਕ਼ਲਮੰਦੀ. ਚਤੁਰਾਈ.


ਬਿਹਾਰ ਦਾ ਇੱਕ ਗ੍ਰਾਮ ਜੋ ਪਟਨੇ ਤੋਂ ਚੌਦਾਂ ਕੋਹ ਹੈ. ਇਸ ਥਾਂ ਗੁਰੂ ਤੇਗਬਹਾਦੁਰ ਸਾਹਿਬ ਨੇ ਚਰਣ ਪਾਏ ਹਨ. ਜਿਸ ਹਾਂਡੀ ਵਿੱਚ ਖਿਚੜੀ ਪਕਾਕੇ ਪ੍ਰੇਮੀਆਂ ਨੇ ਅਰਪੀ ਸੀ, ਉਹ ਹੁਣ ਮੌਜੂਦ ਹੈ. ਇਸੇ ਕਾਰਣ ਗੁਰਦ੍ਵਾਰੇ ਦਾ ਨਾਮ "ਹਾਂਡੀ ਵਾਲੀ ਸੰਗਤਿ" ਹੋ ਗਿਆ ਹੈ. ਪੁਜਾਰੀ ਉਦਾਸੀ ਸਾਧੂ ਹਨ.


ਫ਼ਾ. [دانابینا] ਵਿ- ਜਾਣਨ ਵਾਲਾ ਅਤੇ ਦੇਖਣ ਵਾਲਾ. ਗ੍ਯਾਤਾ ਅਤੇ ਦ੍ਰਸ੍ਟਾ. "ਦਾਨਾ ਬੀਨਾ ਸਾਈ ਮੈਡਾ." (ਵਾਰ ਗੂਜ ੨. ਮਃ ੫)


ਦੇਖੋ, ਦਾਨੀ। ੨. ਦਾਨ ਤੋਂ. ਦਾਨ ਕਰਕੇ।. ੩ ਦਾਨ ਵਿੱਚ. ਦੇਖੋ, ਦਾਨਿਮਤਿ.


ਦੇਖੋ, ਦਾਨਯੈ.


ਫ਼ਾ. [دانِش] ਸੰਗ੍ਯਾ- ਅ਼ਕ਼ਲ. ਦਾਨਾਈ। ੨. ਗ੍ਯਾਨ. ਜਾਣਨ ਦਾ ਕਰਮ.


ਫ਼ਾ. [دانِشتن] ਕ੍ਰਿ- ਜਾਣਨਾ. ਮਾਲੂਮ ਕਰਨਾ.


ਫ਼ਾ. [دانِشپژوہ] ਦਾਨਿਸ਼ ਪਜ਼ੋਹ. ਵਿ- ਬੁੱਧਿ ਦਾ ਖੋਜਕ. ਦਾਨਾਈ ਢੂੰਡਣ ਵਾਲਾ.


ਦਾਨ ਦੇਣ ਵਿੱਚ ਹੈ ਜਿਸ ਦੀ ਮਤਿ (ਨੀਯਤ). "ਤੂੰ ਪ੍ਰਭੁ ਦਾਤਾ ਦਾਨਿਮਤਿ ਪੂਰਾ." (ਸੋਰ ਮਃ ੧)


ਦੇਖੋ, ਦਾਨਯੈ.