Meanings of Punjabi words starting from ਧ

ਦੇਖੋ, ਧ੍ਰੁਵਪਦ.


ਸੰ. ਧ੍ਰੁਵਕ. ਸੰਗੀਤਰਤਨਾਕਰ ਅਨੁਸਾਰ ਚਾਰ ਤਾਲ ਦਾ ਗੀਤ ਹੈ.¹ ਜਿਸ ਵਿੱਚ ਅਸਥਾਈ, ਅੰਤਰਾ, ਸੰਚਾਰੀ ਅਤੇ ਆਭੋਗ ਦੇ ਪਦ ਹੋਇਆ ਕਰਦੇ ਹਨ. ਪਦਾਂ ਦੀ ਗਿਣਤੀ ਚਾਰ ਤੋਂ ਲੈਕੇ ਛੀ ਤਕ ਹੁੰਦੀ ਹੈ. ਅੱਖਰਾਂ ਦੀ ਗਿਣਤੀ ਪ੍ਰਤਿ ਚਰਣ ੧੧. ਤੋਂ ਲੈਕੇ ੨੬ ਤੀਕ ਹੋਇਆ ਕਰਦੀ ਹੈ.#ਸੰਗੀਤ ਦਾਮੋਦਰ ਦੇ ਮਤ ਅਨੁਸਾਰ ਧ੍ਰੁਵਪਦ ਦੇ ਸੋਲਾਂ ਭੇਦ ਹਨ- ਜਯੰਤ, ਸ਼ੇਖਰ, ਉਤਸਾਹ, ਮਧੁਰ, ਨਿਰਮਲ, ਕੁੰਤਲ, ਕਮਲ, ਸਾਨੰਦ, ਚੰਦ੍ਰਸ਼ੇਖਰ, ਸੁਖਦ, ਕੁਮੁਦ, ਜਾਯੀ, ਕੰਦਰਪ, ਜਯਮੰਗਲ, ਤਿਲਕ ਅਤੇ ਲਲਿਤ. ਜਯੰਤ ਦੇ ਪ੍ਰਤਿ ਚਰਣ ੧੧. ਅੱਖਰ ਹੁੰਦੇ ਹਨ, ਸ਼ੇਖਰ ਦੇ ਬਾਰਾਂ, ਇਸੇ ਤਰ੍ਹਾਂ ਲਲਿਤ ਦੇ ਪ੍ਰਤਿ ਚਰਣ ੨੬ ਹੋਇਆ ਕਰਦੇ ਹਨ.#ਛੀ ਪਦਾਂ ਦਾ ਧ੍ਰੁਵਪਦ ਉੱਤਮ, ਪੰਜ ਦਾ ਮੱਧਮ ਅਤੇ ਚਾਰ ਦਾ ਅਧਮ ਮੰਨਿਆ ਗਿਆ ਹੈ.#ਧ੍ਰੁਵਪਦ ਨਾਲ ਪਖਾਵਜ ਦੀ ਗਤਿ ਨਹੀਂ ਬਜਾਈ ਜਾਂਦੀ, "ਸਾਥ" ਬਜਾਈਦਾ ਹੈ.


ਸੰ. ਧਾ- ਸ੍‌ਥਿਰ (ਕਾਇਮ) ਰਹਿਣਾ। ੨. ਸੰਗ੍ਯਾ- ਧ੍ਰੁਵ ਦਾ ਸੰਖੇਪ, ਦੇਖੋ, ਧ੍ਰਵ ੮. "ਧ੍ਰੁ ਪ੍ਰਹਿਲਾਦੁ ਬਿਦਰੁ ਦਾਸੀਸੁਤੁ ਗੁਰਮੁਖਿ ਨਾਮਿ ਤਰੇ." (ਮਾਰੂ ਮਃ ੪)


ਦੇਖੋ, ਧ੍ਰੁਵ ੮. "ਨਾਰਦ ਕਹਿਤ ਸੁਨਤ ਧ੍ਰੁਅ ਬਾਰਿਕ ਭਜਨ ਮਾਹਿ ਲਪਟਾਨੋ." (ਬਿਲਾ ਮਃ ੯) ੨. ਕ੍ਰਿ. ਵਿ- ਦ੍ਰਿੜ੍ਹਤਾ ਨਾਲ. ਪੱਕੇ ਤੌਰ. "ਜਿਨਹੁ ਬਾਤ ਨਿਸ੍ਚਲ ਜਾਨੀ." (ਸਵੈਯੇ ਮਃ ੪. ਕੇ)


ਸੰ. द्रेका- ਦ੍ਰੇਕਾ. ਸੰਗ੍ਯਾ- ਡੇਕ. ਦੇਖੋ, ਡੇਕ.


ਦੇਖੋ, ਦ੍ਰੋਹ. "ਧ੍ਰੋਹ ਮੋਹ ਮਿਟਨਾਈ." (ਬਾਵਨ) ੨. ਧ੍ਰੁਹ (ਖਿੱਚ) ਲਈ ਭੀ ਇਹ ਸ਼ਬਦ ਵਰਤਿਆ ਹੈ, ਯਥਾ "ਤਾਂ ਨਾਨਕੀ ਜੀ ਨੂੰ ਮਨ ਧ੍ਰੋਹ ਪਿਆ." (ਜਸਾ)


ਸੰ. ਦ੍ਰੋਹਿਣੀ. ਵਿ- ਵੈਰ ਕਰਨ ਵਾਲੀ. ਅਸ਼ੁਭ ਚਿਤਵਨ ਵਾਲੀ। ੨. ਭਾਵ- ਮਾਇਆ. "ਬਿਨ ਸਾਧੂ ਸਭਿ ਧ੍ਰੋਹਨਿ ਧ੍ਰੋਹੇ." (ਆਸਾ ਮਃ ੫)


ਦੇਖੋ, ਦ੍ਰੋਹ. "ਨਾਮ ਵਿਹੁਣਿਆ ਸੁੰਦਰ ਮਾਇਆ ਧ੍ਰੋਹੁ." (ਵਾਰ ਜੈਤ)


ਦੇਖੋ, ਧਰੋਹਰ.


ਦੇਖੋ, ਧਰਮ. "ਧ੍ਰਮ ਧੀਰੁ ਗੁਰੁਮਤਿ ਗਭੀਰੁ." (ਸਵੈਯੇ ਮਃ ੫. ਕੇ) "ਧ੍ਰੰਮਧੁਜਾ ਫਹਰੰਤ ਸਦਾ." (ਸਵੈਯੇ ਮਃ ੪. ਕੇ)