Meanings of Punjabi words starting from ਨ

ਫ਼ਾ. [ناگاہ] ਕ੍ਰਿ- ਵਿ- ਅਚਾਨਕ. ਨਾਗਹਾਂ. ਅਕਸ੍‍ਮਾਤ.


ਸ਼ੇਸਨਾਗ ਆਦਿ. "ਨਾਗਾਦਿ ਭੁਯੰਗਮ." (ਸਵੈਯੇ ਮਃ ੧. ਕੇ)


ਹਕੀਕਤ ਰਾਹ ਮੁਕਾਮ ਸ਼ਿਭਨਾਭਿ ਰਾਜੇ ਕੀ ਅਤੇ ਗੁਰਨਾਨਕਪ੍ਰਕਾਸ਼ ਵਿੱਚ ਇਹ ਨਾਗਪੱਤਨ ਦਾ ਨਾਮ ਹੈ, ਜੋ ਮਦਰਾਸ ਦੇ ਇਲਾਕੇ ਤੰਜੌਰ ਦੇ ਜਿਲੇ ਵਿੱਚ ਪ੍ਰਸਿੱਧ ਬੰਦਰ ਹੈ. ਲੰਕਾ ਅਤੇ ਬਰਮਾ ਦੇ ਵਪਾਰ ਦਾ ਭਾਰੀ ਅੱਡਾ ਹੈ. ਇਹ ਡਚ (Dutch) ਗਵਰਨਮੇਂਟ ਤੋਂ ਅੰਗ੍ਰੇਜ਼ਾਂ ਨੇ ਸਨ ੧੭੮੧ ਵਿੱਚ ਲਿਆ ਸੀ.


ਦੇਖੋ, ਨਾਗਰਿਪੁ.


ਸਰਪਾਂ ਨੂੰ. "ਨਾਗਾਂ ਮਿਰਗਾਂ ਮਛੀਆਂ." (ਵਾਰ ਮਲਾ ਮਃ ੧)


ਨਾਗ ਦੀ ਮਦੀਨ. ਸਰਪਣੀ. ਸੱਪਣ। ੨. ਭਾਵ- ਮਾਇਆ.


ਵਿ- ਨੰਗੀ. ਨਗ੍ਨ. "ਪ੍ਰਣਵਤ ਨਾਨਕ ਨਾਗੀ ਦਾਝੈ." (ਗਉ ਮਃ ੧) ਦੇਹ ਨੰਗੀ ਦਗਧ ਹੁੰਦੀ ਹੈ। ੨. ਨਾਗਾਂ ਦ੍ਯਾ ਅਤੇ ਲਿਆਕਤ ਸਮਝਕੇ ਕੰਮ ਨੂੰ ਹੱਥ ਪਾਉਣਾ ਚਾਹੀਏ। ੩. ਸੰ. नागिन. ਵਿ- ਸੱਪਾਂ ਵਾਲਾ। ੪. ਸੰਗ੍ਯਾ- ਸ਼ਿਵ.


ਸੰ. ਨਿਗੁਣ. ਸਤ੍ਵ, ਰਜ ਅਤੇ ਤਮ, ਤੇਹਾਂ ਗੁਣਾਂ ਤੋਂ ਰਹਿਤ. ਨਿਰਗੁਣ ਬ੍ਰਹਮ. "ਨਾਗੁਨ ਤੇ ਪੁਨ ਸਾਗੁਨ ਤੇ ਗੁਰੁ ਕੇ ਮਤ ਮੇ ਵਡ ਨਾਮ ਪਛਾਨੋ." (ਨਾਪ੍ਰ) ਨਿਰਗੁਣ ਅਤੇ ਸਰਗੁਣ ਨਾਲੋਂ.