Meanings of Punjabi words starting from ਰ

ਦੇਖੋ, ਰਾਜਨੀ.


ਵਿਰਾਜਦਾ ਹੈ. ਪ੍ਰਕਾਸ਼ਦਾ ਹੈ। ੨. ਸੰ. ਵਿ- ਰਜਤ (ਚਾਂਦੀ) ਦਾ ਬਣਿਆ ਹੋਇਆ.


ਕਲ੍ਹਣ ਕਵਿ ਕ੍ਰਿਤ ਕਸ਼ਮੀਰ ਦਾ ਸੰਸਕ੍ਰਿਤ ਇਤਿਹਾਸ. ਇਹ ਪੁਸ੍ਤਕ ਸਨ ੧੧੪੯ ਵਿੱਚ ਬਣੀ ਹੈ. ਦੇਖੋ, ਕਲ੍ਹਨ.


ਰਾਜਾ ਦੀ ਪਦਵੀ ਦਾ ਟਿੱਕਾ. ਰਾਜਸਿੰਘਾਸਨ ਪੁਰ ਬੈਠਣ ਸਮੇਂ ਰੀਤਿ ਅਨੁਸਾਰ ਮਸਤਕ ਪੁਰ ਲਾਇਆ ਤਿਲਕ.


ਰਾਜਾ ਦਾ ਦ੍ਵਾਰ (ਦਰਵਾਜ਼ਾ).#੨. ਰਾਜਮਹਲ ਦਾ ਵਡਾ ਦ੍ਵਾਰ. ਸਿੰਹਪੌਰ।#੩. ਨਿਆਉਂ ਕਰਨ ਦਾ ਥਾਂ।


ਰਾਜਾ ਦਾ ਵਕੀਲ, ਜੋ ਦੂਜੀ ਰਿਆਸਤ ਵਿੱਚ ਆਪਣੀ ਰਿਆਸਤ ਦੇ ਰਾਜ ਕਾਜ ਨਜਿੱਠਣ ਲਈ ਰਹੇ, ਅਥਵਾ ਕਿਸੇ ਖ਼ਾਸ ਕੰਮ ਲਈ ਉਚੇਚਾ ਭੇਜਿਆ ਜਾਵੇ. ਏਲਚੀ.