Meanings of Punjabi words starting from ਕ

ਕਮਾਵਸਿ. "ਕਿਆ ਇਹ ਕਰਮ ਕਮਾਸਿ." (ਕਾਨ ਮਃ ੫)


ਕਮਾਉਂਦੇ ਹਨ. ਕਮਾਉਂਦਾ ਹੈ। ੨. ਕਮਾਓ. ਅ਼ਮਲ ਵਿੱਚ ਲਿਆਓ. "ਕੁਰਾਣੁ ਕਤੇਬ ਦਿਲ ਮਾਹਿ ਕਮਾਹੀ." (ਮਾਰੂ ਸੋਲਹੇ ਮਃ ੫)


ਇੱਕ ਰਾਗ. ਕਈ ਇਸ ਨੂੰ ਖਮਾਚ ਆਖਦੇ ਹਨ. ਇਹ ਕਮਾਚਠਾਟ ਦਾ ਸੰਪੂਰਣ ਰਾਗ ਹੈ. ਆਰੋਹੀ ਵਿੱਚ ਰਿਸਭ ਵਰਜਿਤ ਹੈ. ਇਸ ਹਿਸਾਬ ਇਹ ਸਾੜਵ ਸੰਪੂਰਣ ਰਾਗ ਹੈ. ਆਰੋਹੀ ਵਿੱਚ ਨਿਸਾਦ ਸ਼ੁੱਧ ਲਗਦਾ ਹੈ. ਪਰ ਅਵਰੋਹੀ ਵਿੱਚ ਕੋਮਲ ਹੈ. ਗਾਂਧਾਰ ਵਾਦੀ ਅਤੇ ਨਿਸਾਦ ਸੰਵਾਦੀ ਹੈ. ਗ੍ਰਹਸੁਰ ਗਾਂਧਾਰ ਹੈ. ਗਾਉਣ ਦਾ ਵੇਲਾ ਰਾਤ ਦਾ ਪਹਿਲਾ ਪਹਿਰ ਹੈ.#ਆਰੋਹੀ- ਸ ਗ ਮ ਪ ਧ ਨ ਸ.#ਅਵਰੋਹੀ- ਸ ਨਾ ਧ ਪ ਮ ਗ ਰ ਸ.#"ਗੂਜਰਿ ਅਰ ਕਮਾਚ ਧਨਵੰਤੀ (ਗੁਪ੍ਰਸੂ)


ਦੇਖੋ, ਕਮਾਨ.


ਦੇਖੋ, ਕਮਾਨਚਾ.


ਵਿ- ਕਮਾਇਆ. ਅ਼ਮਲ ਵਿੱਚ ਲਿਆਂਦਾ ਹੋਇਆ. "ਐਥੈ ਕਮਾਣਾ ਸੁ ਅਗੈ ਆਇਆ." (ਮਾਰੂ ਸੋਲਹੇ ਮਃ ੩) ੨. ਖੱਟਿਆ। ੩. ਵਰਤੋਂ ਵਿੱਚ ਆਇਆ. "ਚਹੁ ਜੁਗਿ ਮਾਸ ਕਮਾਣਾ." (ਵਾਰ ਮਲਾ ਮਃ ੧)


ਅ਼ਮਲ ਵਿੱਚ ਲਿਆਂਦੀ। ੨. ਕਮਾਈ. ਪੈਦਾ ਕੀਤੀ। ੩. ਦੇਖੋ, ਕਮਾਨੀ.


ਕਮਾਉਣ ਤੋਂ. "ਕੂੜਿ ਕਮਾਣੈ ਕੂੜੋ ਹੋਵੈ." (ਵਾਰ ਆਸਾ)


ਕਮਾਇਆ ਹੋਇਆ. ਕੀਤਾ ਹੋਇਆ. "ਸਭ ਲਾਥੇ ਪਾਪ ਕਮਾਤੇ." (ਸੋਰ ਮਃ ੫) ੨. ਕਾਮ- ਆਤਾ. ਕੰਮ ਆਉਂਦਾ. "ਸਭ ਤੇਰੋ ਕੀਆ ਕਮਾਤਾ ਹੇ." (ਮਾਰੂ ਸੋਲਹੇ ਮਃ ੫)


ਕੰਮ (ਇਸਤਾਮਾਲ) ਵਿੱਚ ਲਿਆਉਂਦਾ. "ਹਰਿ ਹਰਿ ਅਉਖਧੁ ਸਾਧ ਕਮਾਤਿ." (ਸੁਖਮਨੀ)