Meanings of Punjabi words starting from ਖ

ਫ਼ਾ. [خوار] ਖ਼੍ਵਾਰ. ਵਿ- ਬੇਕ਼ਦਰ. "ਮਰਿ ਖੁਆਰ ਸਾਕਤਨਰ ਥੀਵੇ." (ਬਿਲਾ ਮਃ ੫) ੨. ਬਿਨਾ ਇਤਿਬਾਰ. ਭਰੋਸੇ ਰਹਿਤ। ੩. ਖਾਣ ਵਾਲਾ. ਐਸੀ ਦਸ਼ਾ ਵਿੱਚ ਇਹ ਸ਼ਬਦ ਦੇ ਅੰਤ ਆਉਂਦਾ ਹੈ. ਜਿਵੇਂ- ਗ਼ਮਖ਼੍ਵਾਰ.


ਫ਼ਾ. [خواری] ਸੰਗ੍ਯਾ- ਖ਼੍ਵਾਰੀ. ਬੇਇੱਜ਼ਤੀ. "ਹਰਿ ਬਿਸਰਤ ਸਦਾ ਖੁਆਰੀ." (ਟੋਡੀ ਮਃ ੫) ੨. ਕਮਜ਼ੋਰੀ.


ਖਵਾਉਂਦਾ ਹੈ. "ਕੋਊ ਪਾਨ ਖੁਆਰੈ." (ਰਾਮਾਵ)


ਸੰਗ੍ਯਾ- ਖ਼ਤ਼ਾ. ਭੁੱਲ. ਚੂਕ. "ਰੋਵੈ ਜਨਮੇਜਾ ਖੁਇ ਗਇਆ." (ਵਾਰ ਰਾਮ ੧. ਮਃ ੧) ੨. ਕ੍ਰਿ. ਵਿ- ਭੁੱਲਕੇ. "ਅੰਨਾ ਬੋਲਾ ਖੁਇ ਉਝੜਿ ਪਾਇ." (ਗਉ ਵਾਰ ੧. ਮਃ ੪)


ਦੇਖੋ, ਖਵੀਦ.


ਭੁੱਲੀ. ਗੁਮਰਾਹ ਹੋਈ. "ਦੂਜੈਭਾਇ ਖੁਈ." (ਤੁਖਾ ਬਾਰਹਮਾਹਾ)


ਸੰਗ੍ਯਾ- ਖੋਹਣ (ਖਸੋਟਨ) ਦੀ ਕ੍ਰਿਯਾ. "ਖੁਸਿ ਖੁਸਿ ਲੈਂਦਾ ਵਸਤੁ ਪਰਾਈ." (ਮਾਰੂ ਅਃ ਮਃ ੫. ਅੰਜੁਲੀ) ੨. ਫ਼ਾ. [خوش] ਖ਼ੁਸ਼. ਵਿ- ਪ੍ਰਸੰਨ. ਆਨੰਦ। ੩. ਪਸੰਦ। ੪. ਅੱਛਾ. ਹੱਛਾ.