Meanings of Punjabi words starting from ਚ

ਸੰਗ੍ਯਾ- ਚਾਰਣ ਦੀ ਇਸਤ੍ਰੀ। ੨. ਵਿ- ਵਿਚਰਨ ਵਾਲੀ.


ਚਾਰੋਂ. ਚਾਰੇ. "ਜੇ ਵੇਦ ਪੜਹਿ ਜੁਗ ਚਾਰਿ." (ਵਾਰ ਸੋਰ ਮਃ ੩) ੨. ਚਹਾਰ. ਚਤ੍ਵਾਰ. "ਚਾਰਿ ਪੁਕਾਰਹਿ ਨਾ ਤੂ ਮਾਨਹਿ." (ਰਾਮ ਮਃ ੫)


ਚੜ੍ਹਾਇਆ. "ਹਰਿ ਚਾਰਿਓ ਰੰਗ." (ਮਾਲੀ ਮਃ ੪) ੨. ਚਰਾਇਆ. ਚੁਗਾਇਆ.


ਸੰਗ੍ਯਾ- ਚੁਗ਼ਲੀ। ੨. ਚਰ੍‍ਯਾ. ਆਚਾਰ. ਕ੍ਰਿਯਾ. "ਵਡਾਈ ਚਾਰੀ." (ਭਾਗੁ) ੩. ਸੰ चारिन ਪਿਆਦਾ. ਪੈਦਲ ਸਿਪਾਹੀ। ੪. ਵਿ- ਵਿਚਰਨ ਵਾਲਾ. ਫਿਰਨ ਵਾਲਾ। ੫. ਦੱਲੀ (ਕੁੱਟਨੀ) ਵਾਸਤੇ ਭੀ ਚਾਰੀ ਸ਼ਬਦ ਆਇਆ ਹੈ. "ਸਤਰ ਛੋਡ ਆਈ ਕ੍ਯੋਂ ਚਾਰੀ?" (ਚਰਿਤ੍ਰ ੧੨੧) ੬. ਚਲਦਾ (ਚਲਤਾ) ਬੋਧਕ ਸ਼ਬਦ ਭੀ ਚਾਰੀ ਹੈ. "ਨਾ ਹਮਰੋ ਬਸ ਚਾਰੀ?" (ਸਾਰ ਮਃ ੫) ਸਾਡਾ ਬਸ ਨਹੀਂ ਚਲਦਾ.


ਦੇਖੋ, ਚਾਰ। ੨. ਸੰ. ਵਿ- ਸੁੰਦਰ. ਮਨੋਹਰ. "ਨਾਮ ਬਿਨਾ ਕੈਸੇ ਗੁਨ ਚਾਰੁ?" (ਬਸੰ ਅਃ ਮਃ ੧) "ਗੁਰਿ ਮੇਲੀ ਗੁਣ ਚਾਰੁ." (ਸ੍ਰੀ ਅਃ ਮਃ ੧) ੩. ਸੰਗ੍ਯਾ- ਵ੍ਰਿਹਸਪਤਿ। ੪. ਰੁਕਮਿਣੀ ਦੇ ਉਦਰ ਤੋਂ ਕ੍ਰਿਸਨ ਜੀ ਦਾ ਇੱਕ ਪੁਤ੍ਰ। ੫. ਕੇਸਰ. ਜ਼ਾਫ਼ਰਾਨ. ਕਸ਼ਮੀਰਜ.


ਵਿ- ਸੁੰਦਰ ਹਨ ਜਿਸ ਦੇ ਚਕ੍ਸ਼ੁ (ਨੇਤ੍ਰ). ਮਨੋਹਰ ਅੱਖਾਂ ਵਾਲਾ। ੨. ਸੰਗ੍ਯਾ- ਮ੍ਰਿਗ. (ਸਨਾਮਾ)