Meanings of Punjabi words starting from ਜ

ਸੰ. ਯਵਾਸ, ਯਵਾਸਕ ਅਤੇ ਯਾਸਕ. L. Alhagi Maurorum. ਸੰਗ੍ਯਾ- ਜਵਾਹਾਂ. ਗਰਮੀ ਵਿੱਚ ਹੋਣ ਵਾਲਾ ਇੱਕ ਘਾਹ, ਜੋ ਵਰਖਾ ਪੈਣ ਤੋਂ ਸੜ ਜਾਂਦਾ ਹੈ. ਚੂੜੀਸਰੋਟ. ਖ਼ਸ ਦੀ ਟੱਟੀ ਵਾਂਙ ਇਸ ਦੀ ਟੱਟੀ ਬਹੁਤ ਉਮਦਾ ਬਣਦੀ ਹੈ. ਇਸ ਦੇ ਬੀਜ ਵਸਤਾਂ ਵਿੱਚ ਰੱਖੀਏ ਤਦ ਕੀੜਾ ਨਹੀਂ ਲਗਦਾ। ੨. ਸੰ. जवस् ਵੇਗ. "ਠਾਨ ਜੰਗ ਕੋ ਜਵਾਸ." (ਪੰਪ੍ਰ)


ਅ਼. [جواہر] ਜੌਹਰ ਦਾ ਬਹੁ ਵਚਨ. ਰਤਨ.


ਦੇਖੋ, ਗੰਗੂਸ਼ਾਹ। ੨. ਆਗਰਾ ਨਿਵਾਸੀ ਜੜੀਆ ਸਿੱਖ, ਜੋ ਦਸ਼ਮੇਸ਼ ਦੇ ਆਗਰੇ ਪਧਾਰਨ ਸਮੇਂ ਸਤਸੰਗ ਕਰਦਾ ਰਿਹਾ। ੩. ਮਹਾਰਾਜਾ ਦਲੀਪ ਸਿੰਘ ਦਾ ਮਾਮਾ ਅਤੇ ਵਜ਼ੀਰ, ਜਿਸ ਨੂੰ ੨੧. ਸਿਤੰਬਰ ਸਨ ੧੮੪੫ ਨੂੰ ਫ਼ੌਜ ਨੇ ਲਹੌਰ ਕ਼ਤਲ ਕੀਤਾ ਅਤੇ ਉਸ ਦੀ ਥਾਂ ਲਾਲ ਸਿੰਘ ਮੰਤ੍ਰੀ ਥਾਪਿਆ. ਜਵਾਹਰ ਸਿੰਘ ਦੀ ਸਮਾਧ ਮਸਤੀ ਦਰਵਾਜ਼ੇ ਹੈ। ੪. ਇੱਕ ਪੰਜਾਬੀ ਕਵਿ, ਜਿਸ ਨੇ ੧੦੨ ਪੌੜੀਆਂ ਦੀ "ਰਾਮਵਾਰ" ੧੩. ਮੱਘਰ ਸੰਮਤ ੧੮੫੪ ਨੂੰ ਲਿਖੀ ਹੈ. ਇਸ ਵਿੱਚ ਰਾਮਾਇਣ ਦੀ ਸੰਖੇਪ ਕਥਾ ਹੈ. ਦੇਖੋ, ਨਮੂਨੇ ਦੀ ਪੌੜੀ-#"ਸੂਪਨਖਾ ਅਪਛਰਾ ਬਨੀ ਕਰ ਕਾਰਨ ਚਾਲਾ,#ਆਖੇ ਰਾਜੇ ਰਾਮ ਨੂੰ ਸੁਨ ਰਾਉ ਛਤਾਲਾ,#ਮੈਨੂੰ ਤੂੰ ਕਰ ਇਸਤਰੀ ਤਕ ਜੋਬਨ ਬਾਲਾ,#ਤੈਨੂੰ ਹੋਰ ਕੀ ਲੋੜੀਏ ਜਿਸ ਰਾਵਣ ਸਾਲਾ.#ਰਘੁਪਤਿ ਕਹਿ ਸੁਨ ਸੂਪਨਖ, ਇਹ ਗੱਲ ਨ ਮੰਨਾ#ਸਹਸ ਕਸਾਲੇ ਮਾਨਸਾਂ ਜਿਨ੍ਹਾਂ ਦੋ ਰੰਨਾ,#ਰੂਪ ਵਟਾਇਆ ਰਾਖਸੀ ਬਨ ਆਈ ਬੰਨਾ,#ਪਲਕਾਂ ਉੱਤੋਂ ਜਾਨਕੀ ਮੁਹ ਕਰਦੀ ਵੰਨਾ,#ਲਛਮਨ ਨੱਕ ਉਤਾਰਿਆ ਨਾਲੇ ਦੋ ਕੰਨਾ. xxx


ਦੇਖੋ, ਜਵਾਸਾ। ੨. ਪੋਠੋਹਾਰ ਵਿੱਚ ਤਾਰੇ ਮੀਰੇ ਨੂੰ ਭੀ ਜਵਾਹਾਂ ਆਖਦੇ ਹਨ.