Meanings of Punjabi words starting from ਦ

ਸੰ. दानिन. ਵਿ- ਦਾਨ ਦੇਣ ਵਾਲਾ. "ਉਰਵਾਰਿ ਪਾਰਿ ਸਭ ਏਕੋ ਦਾਨੀ." (ਗਉ ਕਬੀਰ) ਲੋਕ ਪਰਲੋਕ ਵਿੱਚ ਇੱਕੋ ਦਾਤਾ ਹੈ। ੨. ਫ਼ਾ. [دانی] ਤੂੰ ਜਾਣਦਾ ਹੈਂ. "ਤਹਕੀਕ ਦਿਲ ਦਾਨੀ." (ਤਿਲੰ ਮਃ ੧) ਜੇ ਇਹ ਦੂਜੇ ਸ਼ਬਦ ਦੇ ਅੰਤ ਆਵੇ, ਤਦ ਜਾਣਨ ਦਾ ਅਰਥ ਦਿੰਦਾ ਹੈ, ਜੈਸੇ- ਸਖ਼ੁਨਦਾਨੀ, ਰਾਜ਼ਦਾਨੀ ਆਦਿ। ੪. ਦੂਜੇ ਸ਼ਬਦ ਦੇ ਅੰਤ ਆਕੇ ਇਸ ਦਾ ਅਰਥ ਰੱਖਣ (ਧਾਰਨ) ਵਾਲੀ ਅਰਥ ਭੀ ਹੋਇਆ ਕਰਦਾ ਹੈ, ਜਿਵੇਂ- ਸੁਰਮੇਦਾਨੀ, ਗੁਲਾਬਦਾਨੀ ਆਦਿ.

ਹੇ ਦਾਤਾ! ੨. ਹੇ ਜਾਣਨ ਵਾਲੇ. "ਉਰ ਵਾਰ ਪਾਰ ਕੇ ਦਾਨੀਆ!" (ਗਉ ਰਵਿਦਾਸ) ਦੇਖੋ, ਉਰਵਾਰ ਪਾਰ ਕੇ ਦਾਨੀ.

ਦੇਖੋ, ਦਾਨ. "ਦਾਨੁ ਮਹਿੰਡਾ ਤਲੀਖਾਕੁ." (ਵਾਰ ਆਸਾ) ੨. ਸੰ. ਦਾਨੁ. ਬੂੰਦ. ਕ਼ਤਰਾ। ੩. ਓਸ ਸ਼ਬਨਮ। ੪. ਦੇਣ ਯੋਗ੍ਯ ਧਨ। ੫. ਸੁਖ। ੬. ਪਵਨ. ਹਵਾ.

ਦੇਖੋ, ਦਾਨਵ. "ਦਾਨੂ ਲਖ ਨਿਵਾਸ." (ਮਃ ੧. ਬੰਨੋ)

ਤ੍ਰਿਤੀਯਾ ਵਿਭਕੁਤਿ. ਦਾਨ ਕਰਕੇ. ਦਾਨ ਸੇ. "ਦਾਨੇਨ ਕਿੰ ਜਗੇਨ ਕਿੰ?" (ਗੂਜ ਜੈਦੇਵ)

ਦੇਖੋ, ਦਾਨਵ ਅਤੇ ਦਾਨੂ. "ਹਨੋ ਸਰਬ ਦਾਨੋ." (ਰਾਮਾਵ) ੨. ਦਾਣਾ. ਦੇਖੋ, ਦਰਾਹਿ.

ਦੇਖੋ, ਦਾਨ। ੨. ਦਾਨਵ. ਦਾਨੋ. ਦਨੁ ਦੀ ਔਲਾਦ. "ਸਭੈ ਦੇਵ ਦਾਨੰ." (ਵੈਰਾਹ)

ਸੰ. ਦਰ੍‍ਪ. ਸੰਗ੍ਯਾ- ਅਹੰਕਾਰ. ਅਭਿਮਾਨ. "ਦੁਸ੍ਟਨ ਦਾਪ ਖਾਪ ਪਰਤਾਪ." (ਗੁਪ੍ਰਸੂ) ੨. ਬਲ। ੩. ਉਤਸਾਹ। ੪. ਕ੍ਰੋਧ.

ਸੰਗ੍ਯਾ- ਦਬਾਉਣ ਦਾ ਭਾਵ. ਦੱਬਣ ਦੀ ਕ੍ਰਿਯਾ। ੨. ਰੁਅ਼ਬ. ਹੁਕੂਮਤ ਦਾ ਦਬਾਉ। ੩. ਕਿਸੇ ਵਸਤੁ ਤੇ ਕ਼ਬਜਾ ਕਰਨ ਦਾ ਭਾਵ. "ਇਕ ਨੇ ਦਾਬ ਲੀਨ ਬਲਕਾਰ." (ਗੁਪ੍ਰਸੂ) ੪. ਬਿਰਛ ਅਥਵਾ ਬੇਲਿ ਦੀ ਸ਼ਾਖਾ ਦਾ ਜ਼ਮੀਨ ਵਿੱਚ ਇਸ ਲਈ ਦੱਬਣਾ, ਕਿ ਉਸ ਦੀ ਜੜ ਲੱਗਕੇ ਨਵਾਂ ਬੂਟਾ ਬਣਜਾਵੇ.