Meanings of Punjabi words starting from ਨ

ਨੰਗੇ. ਨਗ੍ਨ. "ਨਾਗੇ ਆਵਨੁ ਨਾਗੇ ਜਾਨਾ." (ਭੈਰ ਕਬੀਰ) ੨. ਨਾਂਗੇ. ਨਾਂਗਾ ਦਾ ਬਹੁਵਚਨ.


ਨਾਗ- ਈਸ਼. ਸ਼ੇਸ ਨਾਗ। ੨. ਐਰਾਵਤ ਹਾਥੀ। ੩. ਹਾਥੀਆਂ ਵਾਲਾ ਰਾਜਾ.


ਦੇਖੋ, ਮਤੇ ਦੀ ਸਰਾਇ.


ਨਾਗ- ਇੰਦ੍ਰ. ਸਰਪਾਂ ਦਾ ਰਾਜਾ ਸ਼ੇਸਨਾਗ। ੨. ਹਾਥੀਆਂ ਦਾ ਰਾਜਾ ਐਰਾਵਤ। ੩. ਹਾਥੀਆਂ ਦਾ ਮਾਲਿਕ ਅਮੀਰ.


ਦੇਖੋ, ਨਗੌਰ ਅਤੇ ਨਗੌਰੀ.


ਸੰਗ੍ਯਾ- ਨਗਰਕੋਟ (ਕਾਂਗੜੇ) ਦੀ ਦੇਵੀ. ਜ੍ਵਾਲਾਮੁਖੀ. "ਨਮੋ ਨਾਗ੍ਰਕੋਟੀ." (ਚੰਡੀ ੨)


ਸੰਗ੍ਯਾ- ਨ੍ਰਿਤ੍ਯ. ਪ੍ਰਾ. ਣਾਂਚ. "ਨਾਚ ਰੇ ਮਨ, ਗੁਰੂ ਕੈ ਆਗੈ." (ਗੂਜ ਅਃ ਮਃ ੩)


ਫ਼ਾ. [ناچخ] ਸੰਗ੍ਯਾ- ਦੋ ਫਲਾਂ ਵਾਲਾ ਭਾਲਾ. ਜਿਸ ਦੇ ਫਲ ਦੀਆਂ ਦੋ ਨੋਕਾਂ ਹੋਣ. "ਨਾਚਖ ਬਨੈਟੀ ਜੰਗ ਦਾਰੁਨ." (ਸਲੋਹ) ੨. ਛੋਟਾ ਨੇਜ਼ਾ. ਦੇਖੋ, ਸਸਤ੍ਰ.