Meanings of Punjabi words starting from ਬ

ਸੰਗ੍ਯਾ- ਵਨ (ਜੰਗਲ) ਦਾ ਮਾਨੁਸ. ਜੰਗਲੀ ਆਦਮੀ. ਜੰਗਲੀ ਮਨੁੱਖ। ੨. ਬਾਂਦਰ ਅਤੇ ਮਨੁੱਖ ਦੇ ਮੱਧ ਦਾ ਇੱਕ ਜੀਵ Orang- outang. "ਦੇਖੀ ਬਨਮਾਨੁਸ ਕੀ ਡਾਰਾ." (ਨਾਪ੍ਰ)


ਸੰਗ੍ਯਾ- ਵਨਮਾਲਾ. ਜੰਗਲੀ ਫੁੱਲਾਂ ਦੀ ਮਾਲਾ, ਜੋ ਗਲ ਤੋਂ ਗਿੱਟਿਆਂ ਤੀਕ ਲੰਮੀ ਹੋਵੇ ਅਤੇ ਜਿਸ ਦੇ ਮੇਰੁ ਦੀ ਥਾਂ ਕਦੰਬ ਦਾ ਫੁੱਲ ਹੋਵੇ. ਕਈ ਸੰਸਕ੍ਰਿਤ ਗ੍ਰੰਥਾਂ ਵਿੱਚ ਲਿਖਿਆ ਹੈ ਕਿ ਤੁਲਸੀ. ਕੁੰਦ, ਮੰਦਾਰ, ਹਾਰਸ਼ਿੰਗਾਰ, ਕਮਲ, ਇੰਨ੍ਹਾਂ ਪੰਜ ਪ੍ਰਕਾਰ ਦੇ ਫੁੱਲਾਂ ਤੋਂ ਬਣੀ ਹੋਈ ਮਾਲਾ ਦੀ ਵਨਮਾਲਾ ਸੰਗ੍ਯਾ ਹੈ. ਇਹ ਵਿਸਨੁ ਅਤੇ ਕ੍ਰਿਸਨ ਜੀ ਦਾ ਸ਼੍ਰਿੰਗਾਰ ਹੈ. "ਬਨਮਾਲਾ ਬਿਭੂਖਨ ਕਮਲ ਨੈਨ." (ਮਾਰੂ ਸੋਲਹੇ ਮਃ ੫) ੨. ਵਨਸ੍‍ਪਤਿ ਰੂਪ ਮਾਲਾ। ੩. ਵਨਮਾਲਾ ਪਹਿਰਨ ਵਾਲਾ. ਦੇਖੋ, ਬਨਮਾਲੀ। ੩. "ਮਿਲਿਆ ਹਰਿ ਬਨਮਾਲਾ." (ਮਾਲੀ ਮਃ ੪)


ਸੰ. वनमालिन्. ਵਨਮਾਲਾ ਪਹਿਰਨ ਵਾਲਾ ਵਿਸਨੁ। ੨. ਕ੍ਰਿਸਨ ਜੀ। ੩. ਕਰਤਾਰ, ਜੋ ਸਾਰੇ ਜੰਗਲਾਂ ਨੂੰ ਮਾਲਾਵਤ ਧਾਰਨ ਕਰਦਾ ਹੈ। ੪. ਪਰਸ਼ੁਰਾਮ ਬ੍ਰਾਹਮਣ ਦਾ ਭਾਈ ਇੱਕ ਵੈਦ੍ਯ, ਜੋ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ ਹੋਕੇ ਪਰਉਪਕਾਰ ਅਰਥ ਇਲਾਜ, ਅਤੇ ਨਾਲ ਹੀ ਗੁਰਮਤ ਦਾ ਪ੍ਰਚਾਰ ਕੀਤਾ ਕਰਦਾ ਸੀ.


ਸੰ. विन्न. ਵਿੰਨ. ਸੰਗ੍ਯਾ- ਦੁਲਹਾ. ਲਾੜਾ। ੨. ਦੇਖੋ, ਬਨਰਾਇ.


ਸੰਗ੍ਯਾ- ਵਨ (ਜਲ) ਦਾ ਰਾਜਾ, ਵਰੁਣ ਦੇਵਤਾ। ੨. ਵਨ (ਜੰਗਲ) ਦਾ ਰਾਜਾ, ਕਲਪਬਿਰਛ। ੩. ਵਨਸ੍‍ਪਤਿ. "ਸਗਲ ਬਨਰਾਇ ਫੂਲੰਤ ਜੋਤੀ." (ਸੋਹਿਲਾ) "ਬਸੁਧ ਕਾਗਦ, ਬਨਰਾਜ ਕਲਮਾ." (ਆਸਾ ਛੰਤ ਮਃ ੫)