Meanings of Punjabi words starting from ਰ

ਰਾਜਾ ਦ੍ਵਾਰਾ ਮਿਲੀ ਹੋਈ ਸਜਾ।#੨. ਰਾਜਾ ਦੀ ਹੁਕੂਮਤ। ੩. ਰਾਜਾ ਦੇ ਹੱਥ ਧਾਰਣ ਕੀਤਾ ਸੋੱਟਾ.


ਬਗ਼ਾਵਤ. ਦੇਖੋ, ਰਾਜਵਿਦ੍ਰੋਹ.


ਰਾਜਾ ਦਾ ਧਰ੍‍ਮ (ਫਰਜ). ਰਾਜਾ ਦਾ ਕਰਤਵ੍ਯ। ੨. ਰਿਆਸਤ ਦਾ ਧਰਮ (ਮਤ). State Religion


ਉਹ ਨਗਰੀ, ਜਿਸ ਵਿੱਚ ਰਾਜਾ ਰਹਿਂਦਾ ਹੈ. ਰਾਜਾ ਦੇ ਰਹਿਣ ਦੀ ਪ੍ਰਧਾਨ ਪੁਰੀ. ਰਾਜ੍ਯ ਦੀ ਮਹਾਨਗਰੀ. ਦਾਰੁਲਖ਼ਿਲਾਫ਼ਤ. ਤਖ਼ਤਗਾਹ. ਦਾਰੁਲਸਲਤਨਤ.


ਸੰ. राजन. ਸੰਗ੍ਯਾ- ਚੰਦ੍ਰਮਾ. ਦੇਖੋ, ਰਾਜ ਧਾ. ੨. ਰਾਜਾ. "ਆਪੇ ਰਾਜਨ ਆਪੇ ਲੋ." (ਮਾਝ ਮਃ ੫) ਆਪ ਰਾਜਾ ਆਪ ਪ੍ਰਜਾ। ੩. ਕ੍ਸ਼੍‍ਤ੍ਰਿਯ. ਛਤ੍ਰੀ। ੪. ਸੰਬੋਧਨ. ਹੇ ਰਾਜਾ! "ਰਾਜਨ, ਕਉਨ ਤੁਮਾਰੇ ਆਵੈ?" (ਮਾਰੂ ਕਬੀਰ) ੫. ਰਾਜਿਆਂ. "ਰਾਜਨ ਮਹਿ ਤੂੰ ਰਾਜਾ ਕਹੀਅਹਿ." (ਗੂਜ ਅਃ ਮਃ ੫) ੬. ਰਾਜ ਵਿਹਾਰਾਂ ਰਾਜ ਦੇ ਕੰਮ ਧੰਧਿਆਂ. "ਰਾਜਨ ਮਹਿ ਰਾਜਾ ਉਰਝਾਇਓ." (ਸੋਰ ਮਃ ੫)


ਰਾਜਯੋਗ. ਦੇਖੋ, ਰਾਜਜੋਗ. "ਰਾਜਨਜੋਗ ਕਰਹਾਂ." (ਆਸਾ ਮਃ ੫)


ਵਿ- ਰਾਜਾਨਰਾਜ. ਰਾਜਾਧਿਰਾਜ। ੨. ਸੰਗ੍ਯਾ- ਬਾਦਸ਼ਾਹ। ੩. ਕਰਤਾਰ. ਪਾਰਬ੍ਰਹਮ. "ਰਾਜਨਰਾਜਿ ਸਦਾ ਬਿਗਸਾਂਤਉ." (ਆਸਾ ਮਃ ੧)


ਵਿ- ਨਰੇਂਦ੍ਰਰਾਜ. ਰਾਜਾਧਿਰਾਜ. "ਜਿਨਿ ਸੇਵਿਆ ਪ੍ਰਭੁ ਆਪਣਾ, ਸੇਈ ਰਾਜਨਰਿੰਦੁ." (ਸ੍ਰੀ ਮਃ ੫)