Meanings of Punjabi words starting from ਸ

ਸੰਗ੍ਯਾ- ਸਨਕ- ਈਸ਼. ਸਨਕ ਦਾ ਸ੍ਵਾਮੀ ਆਰਥਾਤ ਪਿਤਾ, ਬ੍ਰਹਮਾ. ਚਤੁਰਾਨਨ. "ਸਨਕੇਸ ਨੰਦਨ ਪਾਵਹੀ ਨਹਿ ਭੇਵ." (ਅਕਾਲ)


ਬ੍ਰਹਮਾ ਦਾ ਪੁਤਰ. ਚਤੁਰਾਨਨ ਦੇ ਪੁਤ੍ਰ, ਦੇਖੋ, ਸਨਕੇਸ.


ਦੇਖੋ, ਸੰਗਤ. "ਗੁਰੁ ਦਯਾਲੁ ਕੀ ਦਯਾ ਕੈ ਸਨਗਤ ਹੈ." (ਭਾਗੁ) ੨. ਸਦਗਤਿ. ਉੱਤਮ ਗਤਿ. ਮੋਕ੍ਸ਼੍‍.


ਦੇਖੋ, ਸਨਾਢ੍ਯ ਅਤੇ ਸਨੌਢ। ੨. ਸੋਢੀ. "ਰਾਖੀਅੰ ਲੱਜ ਬੰਸੰ ਸਨੱਢੰ." (ਵਿਚਿਤ੍ਰ)


ਸੰ. ਵਿ- ਨਤ- ਸਹਿਤ. ਸੱਨਤ ( सन्नत ) ਝੁਕਿਆ ਹੋਇਆ। ੨. ਸ਼ਬਦ ਕਰਨ ਵਾਲਾ। ੩. ਸੰ. सनत. ਸੰਗ੍ਯਾ- ਬ੍ਰਹਮਾ. ਚਤੁਰਾਨਨ। ੪. ਅ਼. [صنعت] ਸਨਅ਼ਤ. ਕਾਰੀਗਰੀ. ਹੁਨਰ. ਦਸ੍ਤਕਾਰੀ.


ਸਨਤ੍‌ (ਬ੍ਰਹਮਾ) ਦਾ ਕੁਮਾਰ (ਪੁਤ੍ਰ). ਚਤੁਰਾਨਨ ਦੇ ਬਾਲਕ. ਦੇਖੋ, ਸਨਕਾਦਿਕ.