Meanings of Punjabi words starting from ਹ

ਵ੍ਯ- ਸ਼ੋਕ ਅਤੇ ਅਚਰਜ (ਆਸ਼ਚਰਯ) ਬੋਧਕ.


ਸੰਗ੍ਯਾ- ਹਾਹਾਕਾਰ ਦੀ ਧੁਨਿ. ਵਿਲਾਪ.


ਵ੍ਯ- ਹਾਹਾਕਾਰ ਸ਼ੋਕ ਦੁੱਖ ਬੋਧਕ ਸ਼ਬਦ। ੨. ਪਸ਼ਚਾਤਾਪ. ਤੋਬਾ. "ਹਾਹਾ ਪ੍ਰਭੁ ਰਾਖਿਲੇਹੁ." (ਧਨਾ ਮਃ ੫) ੩. ਇੱਕ ਗੰਧਰਵ. ਦੇਖੋ, ਹਾਹਾ ਹੂਹੂ। ੪. ਹਾਸ੍ਯ ਦੀ ਧੁਨਿ."ਹਾਹਾ ਕਰਤ ਬਿਹਾਨੀ ਅਵਧਹਿ." (ਜੈਤ ਮਃ ੫) ੫. ਹ ਅੱਖਰ ਦਾ ਉੱਚਾਰਣ. ਹਕਾਰ. "ਹਾਹਾ ਹੋਤ ਹੋਇ ਨਹੀ ਜਾਨਾ." (ਗਉ ਬਾਵਨ ਕਬੀਰ)