Meanings of Punjabi words starting from ਕ

ਸੰਗ੍ਯਾ- ਕੁ (ਜ਼ਮੀਨ) ਦਾ ਮਦ. ਇੱਖ. "ਤੋਇਅਹੁ ਅੰਨ ਕਮਾਦ ਕਪਾਹਾ." (ਵਾਰ ਮਲਾ ਮਃ ੧)


ਦੇਖੋ, ਕਮਾਦ.


ਫ਼ਾ. [کمان] ਸੰਗ੍ਯਾ- ਖ਼ਮ- ਆਨ. ਖ਼ਮ (ਟੇਢ) ਵਾਲਾ ਸ਼ਸ਼ਤ੍ਰ. ਧਨੁਖ. ਕਾਰਮੁਕ। ੨. ਕਮਾਇਆ. ਕੀਤਾ. "ਦੁਇ ਮਾਸ ਰਾਜ ਕਮਾਨ." (ਗ੍ਯਾਨ) "ਨਾਨਕ ਕਿਰਤ ਕਮਾਨ." (ਬਾਵਨ) ੩. ਅੰ. Command. ਹੁਕਮ. ਆਗ੍ਯਾ.


ਦੇਖੋ, ਕਮੱਗਰ.


ਫ਼ਾ. [کمانچہ] ਛੋਟੀ ਕਮਾਨ।#੨. ਕਬਾਦਾ. ਨਰਮ ਕਮਾਨ। ੩. ਤਖਾਣਾਂ ਦਾ ਇੱਕ ਸੰਦ, ਜੋ ਕਮਾਣ ਜੇਹਾ ਹੁੰਦਾ ਹੈ, ਇਸ ਨਾਲ ਬਰਮੇ ਨੂੰ ਭਵਾਕੇ (ਘੁੰਮਾਕੇ) ਛੇਕ ਕਰੀਦਾ ਹੈ.


ਸੰਗ੍ਯਾ- ਤੀਰ. ਬਾਣ, ਜੋ ਕਮਾਣ ਤੋਂ ਚਲਾਇਆ ਜਾਂਦਾ ਹੈ. (ਸਨਾਮਾ)


ਦੇਖੋ, ਕਮਾਣੀ। ੨. ਫ਼ਾ. [کمانی] ਧਾਤੁ ਦੀ ਲਚਕਦਾਰ ਝੁਕਾਈ ਹੋਈ ਤੀਲੀ ਪੱਤਰਾ ਆਦਿਕ ਕੋਈ ਵਸਤੁ ਜੋ ਦਬਾਉ ਪੈਣ ਤੋਂ ਦਬ ਜਾਵੇ, ਅਰ ਦਬਾਉ ਦੇ ਹਟਣ ਪੁਰ ਆਪਣੀ ਥਾਂ ਆ ਜਾਵੇ. ਅੰ. Spring.


ਅ਼. [کمام] ਗੁਲਾਬ ਦੇ ਸ਼ਗੂਫ਼ੇ। ੨. ਅ਼. [قوام] ਕ਼ਵਾਮ. ਮਿਲ ਜਾਣ ਦਾ ਭਾਵ। ੩. ਇਨਸਾਫ। ੪. ਸਤ੍ਯ. ਸੱਚ। ੫. ਗਾੜ੍ਹਾ ਸ਼ਰਬਤ.