Meanings of Punjabi words starting from ਦ

ਦੇਖੋ, ਦਬਾਉ। ੨. ਹ਼ੁਕੂਮਤ ਦਾ ਰੁਅ਼ਬ. "ਬੰਦੇ ਕੋ ਅਤਿ ਦਾਬੋ ਭਯੋ." (ਪ੍ਰਾਪੰਪ੍ਰ)


ਸੰ. दामन. ਸੰਗ੍ਯਾ- ਰੱਸੀ. "ਪ੍ਰੇਮ ਦਾਮ ਤੇ ਐਂਚਨ ਹੋਏ." (ਗੁਪ੍ਰਸੂ) ੨. ਮਾਲਾ. ਜਪਨੀ। ੩. ਹਾਰ। ੪. ਸਮੂਹ. ਝੁੰਡ। ੫. ਲੋਕ. ਵਿਸ਼੍ਟ। ੬. ਫ਼ਾ. [دام] ਜਾਲ. ਫੰਧਾ। ੭. ਪੁਰਾਣਾ ਤਾਂਬੇ ਦਾ ਸਿੱਕਾ, ਜੋ ਰੁਪਯੇ ਦਾ ਪੰਜਾਹਵਾਂ ਹਿੱਸਾ ਲਿਖਿਆ ਹੈ. ਕਿਤਨਿਆਂ ਨੇ ਚਾਲੀਹਵਾਂ ਹਿੱਸਾ ਲਿਖਿਆ ਹੈ. ਦੇਖੋ, ਦੰਮ। ੮. ਮੁੱਲ. ਕ਼ੀਮਤ। ੯. ਧਨ. ਮਾਲ. "ਜਲ ਬਿਨੁ ਸਾਖ ਕੁਮਲਾਵਤੀ ਉਪਜਹਿ ਨਾਹੀ ਦਾਮ." (ਮਾਝ ਬਾਰਹਮਾਹਾ) ੧੦. ਰੁਪਯਾ. ਨਕ਼ਦੀ. "ਜਿਉ ਬਿਗਾਰੀ ਕੈ ਸਿਰਿ ਦੀਜਹਿ ਦਾਮ." (ਗਉ ਮਃ ੫) "ਜਿਉ ਕਿਰਪਨ ਕੇ ਨਿਰਾਰਥ ਦਾਮ." (ਸੁਖਮਨੀ)


ਸੰ. ਸੰਗ੍ਯਾ- ਰੱਸੀ. ਡੋਰੀ. "ਦਾਮਨ ਕੂਪ ਬਿਖੇ ਲਟਕਾਈ." (ਗੁਪ੍ਰਸੂ) ੨. ਫ਼ਾ. [دامن] ਪੱਲਾ. ਲੜ. "ਨਿਜ ਹਾਥਨ ਦਾਮਨ ਤੇ ਖੋਲੀ." (ਨਾਪ੍ਰ)


ਫ਼ਾ. [دامنگیر] ਵਿ- ਪੱਲਾ ਫੜਨ ਵਾਲਾ। ੨. ਕਿਸੇ ਦੇ ਲੜ ਲੱਗਕੇ ਗੁਜ਼ਾਰਾ ਕਰਨ ਵਾਲਾ। ੩. ਮੁੱਦਈ਼, ਜੋ ਪੱਲਾ ਫੜਕੇ ਅ਼ਦਾਲਤ ਵੱਲ ਖਿਚਦਾ ਹੈ.


ਫੰਦੇ ਵਿੱਚ ਫਸਾਉਣਾ. ਦੇਖੋ, ਦਾਮਨ ੧. "ਦਾਮਨਾ ਪ੍ਰਬੀਨ." (ਅਕਾਲ)