Meanings of Punjabi words starting from ਨ

ਕ੍ਰਿ- ਨ੍ਰਿਤ੍ਯ ਕਰਨੀ. ਲਯ ਤਾਰ ਨਾਲ ਸ਼ਰੀਰ ਦੇ ਅੰਗਾਂ ਦੀ ਹਰਕਤ ਕਰਨੀ। ੨. ਸੰਗ੍ਯਾ- ਖਿਲੌਨਾ. ਪੁਤਲੀ. "ਨਾਚਤ ਹੈ ਨਾਚਨ ਸੋ." (ਅਕਾਲ) ੩. ਨਟੀ. ਨ੍ਰਿਤ੍ਯ ਕਰਨ ਵਾਲੀ. ਭਾਵ- ਮਾਇਆ. "ਹਰਿ ਹਰਿ ਨਾਚੰਤੀ ਨਾਚਨਾ" (ਧਨਾ ਨਾਮਦੇਵ) ੪. ਨਚਾਰ. ਨ੍ਰਿਤ੍ਯ ਕਰਨ ਵਾਲਾ. "ਨਾਚਨੁ ਸੋਇ ਜੁ ਮਨੁ ਸਿਉ ਨਾਚੈ." (ਗੌਂਡ ਕਬੀਰ)


ਸੰਗ੍ਯਾ- ਨ੍ਰਿਤ੍ਯ. ਨੱਚਣ ਦਾ ਭਾਵ. "ਭੂਪਤਿ ਕੋ ਨਾਚਬ ਸੁਖ ਆਯੋ." (ਗ੍ਯਾਨ)


ਫ਼ਾ. [ناچار] ਵਿ- ਵਿਵਸ਼. ਲਾਚਾਰ. ਬਿਨਾ ਸਹਾਇਕ। ੨. ਦੇਖੋ, ਨਚਾਰ.


ਫ਼ਾ. [ناچیز] ਵਿ- ਤੁੱਛ. ਅਦਨਾ। ੨. ਨਿਕੰਮਾ.


ਦੇਖੋ, ਨਾਚਖ.