Meanings of Punjabi words starting from ਬ

ਸੰ. विन्ना. ਵਿੰਨਾ. ਸੰਗ੍ਯਾ- ਦੁਲਹਨ. ਲਾੜੀ.


ਸੰ. वनवासिन्. ਵਿ- ਜੰਗਲ ਵਿੱਚ ਰਹਿਣ ਵਾਲਾ। ੨. ਸੰਗ੍ਯਾ- ਵਾਨਪ੍ਰਸ੍‍ਥ. "ਬਨ ਫਿਰਿ ਥਕੇ ਬਨਵਾਸੀਆ." (ਗਉ ਕਰਹਲੇ ਮਃ ੪)


ਦੇਖੋ, ਬਨਮਾਲੀ. "ਜਲਿ ਥਲਿ ਪੂਰਿਰਹਿਆ ਬਨਵਾਰੀ." (ਸ੍ਰੀ ਛੰਤ ਮਃ ੫) "ਹਰਿ ਮਿਲਿਆ ਬਨਵਾਲੀ." (ਆਸਾ ਛੰਤ ਮਃ ੪)


ਦੇਖੋ, ਬਨਰਾ ਅਤੇ ਬਨਰੀ.