Meanings of Punjabi words starting from ਭ

ਦੇਖੋ, ਬਹੁਤਭਿਤ। ੨. ਸੰ. ਭਿੱਤ. ਸੰਗ੍ਯਾ- ਖੰਡ. ਟੁਕੜਾ। ੩. ਹਿੱਸਾ। ੪. ਕੰਧ. ਦੀਵਾਰ. "ਸੁੰਦਰ ਅਧਿਕ ਮਸੀਤ ਚਿਤ੍ਰ ਭਿਤ ਜਾਨਿਯੇ." (ਨਾਪ੍ਰ)


ਦੇਖੋ, ਭਿਤ ੪. ਅਤੇ ਭਿਤਿ. "ਓਹੁ ਪਿਆਰਾ ਜੀਅ ਕਾ, ਜੋ ਖੋਲ੍ਹੈ ਭਿਤਾ." (ਮਃ ੫. ਵਾਰ ਰਾਮ ੨) ਜੋ ਪੜਦਾ ਖੋਲ੍ਹੇ। ੨. ਭਾਂਤ. ਪ੍ਰਕਾਰ. "ਅੰਦਰ ਇਕ, ਬਾਹਰ ਬਹੁ ਭਿਤਾ." (ਭਾਗੁ)


ਸੰ. ਭਿੱਤਿ. ਸੰਗ੍ਯਾ- ਮੌਕਾ, ਅਵਸਰ। ੨. ਤੋੜਨਾ। ੩. ਕੰਧ. ਦੀਵਾਰ। ੪. ਪੜਦਾ। ੫. ਵਿ- ਭੀਤ ਦਾ. ਪ੍ਰਕਾਰ ਦਾ. "ਬਹੁਭਿਤਿ ਸੰਸਾਰਾ." (ਮਃ ੩. ਵਾਰ ਸੂਹੀ) ੬. ਸਿੰਧੀ. ਸੰਗ੍ਯਾ- ਭੀਤੀ. ਚੋਗਾ. ਜੀਵਾਂ ਦੇ ਫਸਾਉਣ ਲਈ ਖਿੰਡਾਇਆ ਦਾਣਾ ਗੂੰਦਾ ਆਦਿ. "ਪਉਦੀ ਭਿਤਿ ਦੇਖਿਕੈ ਸਭਿ ਆਇਪਏ ਸਤਿਗੁਰ ਕੀ ਪੈਰੀ." (ਮਃ ੪. ਵਾਰ ਬਿਲਾ) ਦੇਖੋ, ਭੀਤਿ ੨.


ਭਯਾਤੁਰ. "ਨ ਭਰਮੰ ਨ ਭਿਤ੍ਰੈ." (ਜਾਪੁ) ੨. ਦੇਖੋ, ਭੇਤ੍ਰਿ ਅਤੇ ਭ੍ਰਿਤ੍ਯ। ੩. ਸੰ. ਭਿਤ੍ਰ. ਵਿ- ਭੈ ਤੋਂ ਰਖ੍ਯਾ ਕਰਨ ਵਾਲਾ.


ਸੰ. भिद्. ਧਾ- ਚੀਰਨਾ. ਤੋੜਨਾ. ਕਤਰਨਾ. ਦੇਖੋ, ਭੇਦ ਅਤੇ ਭੇਦਨ.