Meanings of Punjabi words starting from ਗ

ਸੰ. गल्ल ਗੱਲ. ਸੰਗ੍ਯਾ- ਕਪੋਲ. ਰੁਖ਼ਸਾਰ. ਗੰਡ.


ਕ੍ਰਿ- ਬਕਬਾਦ ਕਰਨਾ। ੨. ਸ਼ੇਖ਼ੀ ਮਾਰਨੀ. "ਆਵਤ ਹੈਂ ਚਲੇ ਗਾਲ੍ਹ ਬਜਾਵਤ." (ਕ੍ਰਿਸਨਾਵ) ੩. ਸ਼ਿਵਮੰਦਿਰ ਵਿੱਚ (ਮੂੰਹ ਵਿੱਚ ਅੰਗੂਠਾ ਪਾਕੇ) ਬਕਰੇ ਜੇਹੀ ਆਵਾਜ਼ ਕੱਢਣੀ.#ਜਦ ਸਤੀ ਆਪਣੇ ਪਤਿ ਸ਼ਿਵ ਦਾ ਅਪਮਾਨ ਦੇਖਕੇ ਆਪਣੇ ਪਿਤਾ ਦਕ੍ਸ਼ ਦੇ ਯੱਗ ਵਿੱਚ ਸੜਗਈ, ਤਦ ਸ਼ਿਵ ਦੇ ਗਣ ਵੀਰਭਦ੍ਰ ਨੇ ਆਕੇ ਯੱਗ ਦਾ ਨਾਸ਼ ਕੀਤਾ ਅਤੇ ਦਕ੍ਸ਼ ਦਾ ਸਿਰ ਵੱਢ ਦਿੱਤਾ. ਅੰਤ ਨੂੰ ਸ਼ਿਵ ਨੇ ਕ੍ਰਿਪਾ ਕਰਕੇ ਦਕ੍ਸ਼ ਦੇ ਧੜ ਪੁਰ ਬਕਰੇ ਦਾ ਸਿਰ ਜੜਕੇ (ਸਹੁਰੇ ਨੂੰ) ਜ਼ਿੰਦਾ ਕੀਤਾ. ਦਕ੍ਸ਼ ਦੀ ਬਕਰੇ ਦੀ ਆਵਾਜ਼ ਸੁਣਕੇ ਸ਼ਿਵ ਬਹੁਤ ਪ੍ਰਸੰਨ ਹੋਏ. ਉਸ ਸਮੇਂ ਤੋਂ ਸ਼ਿਵ ਨੂੰ ਪ੍ਰਸੰਨ ਕਰਨ ਲਈ ਲੋਕ ਗਲ੍ਹ ਬਜਾਉਂਦੇ ਹਨ.


ਗਾਇਨ. ਗਾਨ. "ਗਾਵ ਲੇਹ." (ਆਸਾ ਮਃ ੫) ੨. ਸੰ. ਗਾਵਃ ਪ੍ਰਿਥਮਾ ਦਾ ਬਹੁਵਚਨ. ਗਾਈਆਂ. ਗਊਆਂ. "ਗਾਵ ਸਭ ਆਨੀ." (ਨਰਾਵ) ੩. ਗ੍ਰਾਮ. ਗਾਂਵ. "ਬਿਖੈਬਿਆਧਿ ਕੇ ਗਾਵ ਮਹਿ ਬਾਸੁ." (ਰਾਮ ਮਃ ੫) ੪. ਫ਼ਾ. [گاو] ਬੈਲ. ਬਲਦ. "ਅਮਿਤ ਗਾਵ ਲਵਗਨ ਕੇ ਭਰੇ." (ਦੱਤਾਵ) ਬੇਅੰਤ ਬੈਲ ਲੌਂਗਾਂ ਦੇ ਲੱਦੇ ਹੋਏ.


ਗਾਵੇਗਾ। ੨. ਗਾਉਂਦਾ. ਗਾਇਨ ਕਰਦਾ.


ਗਾਂਉਂਦਾ ਹੈ। ੨. ਗਾਵਹਿਂ. ਗਾਂਉਂਦੇ ਹਨ. "ਗਾਵਹਿ ਈਸਰੁ ਬਰਮਾ ਦੇਵੀ." (ਜਪੁ)


ਗਾਂਉਂਦਾ ਹੈ। ੨. ਗਾਵਹੀਂ. ਗਾਂਉਦੇ ਹਨ.


ਦੇਖੋ, ਗਾਇਨ.