Meanings of Punjabi words starting from ਮ

ਸਿਰ ਦੇ ਕੇਸ਼. "ਮਥੇਵਾਲ ਦ੍ਰੋਪਤੀ ਆਂਦੀ." (ਭਾਗੁ)


ਕੇਸ਼ਾਂ ਤੋਂ. ਕੇਸ਼ ਫੜਕੇ. "ਮਥੇਵਾਲਿ ਪਛਾੜਿਅਨੁ." (ਮਃ ੫. ਵਾਰ ਗੂਜ ੨)


ਮਥਨ ਕਰਦਾ (ਰਿੜਕਦਾ) ਹੈ। ੨. ਮਸਲਦਾ (ਕੁਚਲਦਾ) ਹੈ। ੩. ਮੱਥੇ ਉੱਤੇ. "ਮਥੈ ਟਿਕੇ ਨਾਹੀ." (ਮਃ ੧. ਵਾਰ ਮਾਝ)


ਵਿ- ਮਥਨ ਕਰੈਯਾ. ਰਿੜਕਨ ਵਾਲਾ। ੨. ਕੁਚਲਣ ਵਾਲਾ.


ਜਿਲਾ ਲਹੌਰ ਦੇ ਖਾਈ ਪਿੰਡ ਦਾ ਵਸਨੀਕ ਪ੍ਰੇਮਾ ਖਤ੍ਰੀ, ਜੋ ਕੋੜ੍ਹੀ ਹੋਗਿਆ ਸੀ, ਸ੍ਰੀ ਗੁਰੂ ਅਮਰਦੇਵ ਜੀ ਦੀ ਕ੍ਰਿਪਾ ਨਾਲ ਅਰੋਗ ਹੋਇਆ. ਸਤਿਗੁਰੂ ਨੇ ਇਸ ਦਾ ਨਾਮ "ਮੁਰਾਰੀ" ਰੱਖਿਆ. ਸੀਂਹੇ ਉੱਪਰ ਖੱਤ੍ਰੀ ਨੇ ਗੁਰੂ ਸਾਹਿਬ ਦੀ ਆਗ੍ਯਾ ਅਨੁਸਾਰ ਮੁਰਾਰੀ ਨੂੰ ਆਪਣੀ ਪੁਤ੍ਰੀ "ਮਥੋ" ਵਿਆਹ ਦਿੱਤੀ. ਇਸ ਉੱਤਮ ਜੋੜੀ ਨੇ ਗੁਰੁਮਤ ਦਾ ਭਾਰੀ ਪ੍ਰਚਾਰ ਕੀਤਾ, ਅਰ ਦੋਹਾਂ ਦਾ ਸੰਮਿਲਤ ਨਾਮ ਇਤਿਹਾਸ ਵਿੱਚ ਪ੍ਰਸਿੱਧ ਹੋਗਿਆ. ਗੁਰੂ ਸਾਹਿਬ ਨੇ ਮਥੋਮੁਰਾਰੀ ਨੂੰ ਪ੍ਰਚਾਰਕ ਦੀ ਮੰਜੀ ਬਖਸ਼ੀ.