Meanings of Punjabi words starting from ਰ

ਸੰਗ੍ਯਾ- ਪਤ੍ਰੀ (ਪੰਛੀਆਂ) ਦਾ ਰਾਜਾ. ਪਕ੍ਸ਼ਿਰਾਜ. ਗਰੁੜ। ੨. ਹੰਸ.


ਸੰਗ੍ਯਾ- ਰਾਜਮਹਲ ਦੀ ਸੜਕ। ੨. ਖੁਲ੍ਹਾ ਰਸਤਾ. ਚੌੜੀ ਸੜਕ.


ਸੰ. ਰਾਜਪੱਟ. ਸੰਗ੍ਯਾ- ਰਾਜਾ ਦਾ ਸਿੰਘਾਸਨ. ਤਖ਼ਤ. "ਰਾਜਪਾਟ ਦਸਰਥ ਕੋ ਦਯੋ." (ਰਾਮਾਵ)


ਰਾਜਾ ਦਾ ਪੁਤ੍ਰ ਅਤੇ ਬੇਟੀ.


ਸੰਗ੍ਯਾ- ਰਾਜਪੁਤ੍ਰ. ਰਾਜਕੁਮਾਰ। ੨. ਇੱਕ ਪ੍ਰਸਿੱਧ ਕ੍ਸ਼੍‍ਤ੍ਰਿਯ (ਛਤ੍ਰੀ) ਜਾਤਿ, ਜੋ ਤਿੰਨ ਕਲਾਂ ਵਿੱਚ ਵੰਡੀ ਹੋਈ ਹੈ.#(ੳ) ਸੂਰਜ ਕੁਲ, ਜਿਸ ਵਿੱਚ ਰਾਮਚੰਦ੍ਰ ਜੀ ਹੋਏ.#(ਅ) ਚੰਦ੍ਰਵੰਸ਼, ਜਿਸ ਵਿੱਚ ਕ੍ਰਿਸਨ ਜੀ ਜਨਮੇ.#(ੲ) ਅਗਨਿਕੁਲ. ਇਸ ਵੰਸ਼ ਦੀ ਕਥਾ ਇਉਂ ਹੈ ਕਿ ਆਬੂ (ਅਬੁਦ) ਪਹਾੜ ਤੇ ਰਿਖੀਆਂ ਨੇ ਯਗ੍ਯ ਕੀਤਾ, ਜਿਸ ਦੇ ਹਵਨਕੁੰਡ ਤੋਂ ਚਾਰ ਤੇਜਸ੍ਵੀ ਵੀਰ, (ਪਰਮਾਰ, ਚੌਹਾਨ, ਸੋਲੰਕੀ ਅਤੇ ਪਰਿਹਾਰ) ਉਤਪੰਨ ਹੋਏ. ਇਨ੍ਹਾਂ ਚਾਰ ਪੁਰੁਸਾਂ ਤੋਂ ਜੋ ਵੰਸ਼ ਚੱਲਿਆ, ਉਪ ਅਗਨਿਕੁਲ ਪ੍ਰਸਿੱਧ ਹੋਇਆ.


ਰਾਜਪੂਤਾਂ ਦੇ ਰਹਿਣ ਦਾ ਦੇਸ਼. ਖ਼ਾਸ ਕਰਕੇ ਇੱਕ ਦੇਸ਼. ਉਸ ਦੇ ਪੱਛਮ ਸਿੰਧ, ਪੂਰਵ ਬੁੰਦੇਲਖੰਡ, ਉੱਤਰ ਸਤਲੁਜ ਦੀ ਮਰੁ ਭੂਮਿ ਅਤੇ ਦੱਖਣ ਵੱਲ ਵਿੰਧ੍ਯ ਪਰਵਤ ਦੀ ਧਾਰਾ ਹੈ. ਇਸ ਵਿੱਚ ਪ੍ਰਧਾਨ ਰਿਆਸਤਾਂ- ਉਦਯਪੁਰ, ਜੋਧਪੁਰ, ਬੀਕਾਨੇਰ, ਕ੍ਰਿਸਨਗੜ੍ਹ, ਕੋੱਟਾ, ਬੂੰਦੀ, ਜੈਪੁਰ ਅਤੇ ਜੈਸਲਮੇਰ ਹਨ. ਇਨ੍ਹਾਂ ਤੋਂ ਛੁਟ ੧੨. ਹੋਰ ਛੋਟੀਆਂ ਰਿਆਸਤਾਂ ਹਨ. ਰਾਜਪੂਤਾਨੇ ਦਾ ਰਕਬਾ ੧੨੮, ੯੮੭ ਅਤੇ ਜਨਸੰਖ੍ਯਾ ੯, ੮੫੭, ੦੧੨ ਹੈ. ਗਵਰਨਮੈਂਟ ਬਰਤਾਨੀਆਂ ਦਾ ਅਜਮੇਰ ਆਦਿ ਦਾ ਇਲਾਕਾ ਭੀ ਇਸ ਵਿੱਚ ਸ਼ਾਮਿਲ ਹੈ. ਗਵਰਨਰ ਜਨਰਲ ਦਾ ਏਜੈਂਟ ਅਜਮੇਰ ਰਹਿਂਦਾ ਹੈ, ਜਿਸ ਨਾਲ ਸਾਰੀਆਂ ਰਿਆਸਤਾਂ ਦਾ ਨੀਤਿਸੰਬੰਧ ਹੈ.


ਸੰ. ਸੰਗ੍ਯਾ- ਅੰਬ। ੨. ਪਟੋਲ. ਪਰਬਲ। ੩. ਖਿਰਨੀ ਦਾ ਫਲ.


ਸੰਗ੍ਯਾ- ਪੁਸ੍ਪਰਾਜ, ਗੁਲਾਬ। ੨. ਕਮਲ. "ਕਹੂੰ ਫੂਲ ਹ੍ਵੈਕੇ ਭਲੇ ਰਾਜਫੁਲੇ." (ਵਿਚਿਤ੍ਰ)