Meanings of Punjabi words starting from ਹ

ਬਹਾਦੁਰ ਸ਼ਾਹ ਦਾ ਮੁਸਾਹਿਬ, ਜਿਸ ਨੂੰ ਭਾਈ ਨੰਦਲਾਲ ਜੀ ਨਾਲ ਮਿਲਾਕੇ ਬਾਦਸ਼ਾਹ ਨੇ ਦਸ਼ਮੇਸ਼ ਪਾਸ ਭੇਜਿਆ ਕਿ ਸਤਿਗੁਰੂ ਉਸ ਦੀ, ਜਜੋਵਾਨ ਦੇ ਜੰਗ ਵਿੱਚ, ਸਹਾਇਤਾ ਕਰਨ.


ਇੱਕ ਛੰਦ. ਇਸਦਾ ਨਾਉਂ ਸੁਧਾਧਰ ਭੀ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ੧੪. ਮਾਤ੍ਰਾ. ਪਹਿਲਾ ਵਿਸ਼੍ਰਾਮ ੯. ਪੁਰ, ਦੂਜਾ ੫. ਪੁਰ, ਅੰਤ ਦੋ ਗੁਰੁ.#ਉਦਾਹਰਣ-#ਗਲ ਮਾਲਾ ਤਿਲਕ, ਲਿਲਾਟੰ,#ਦੁਇ ਧੋਤੀ ਬਸਤ੍ਰ, ਕਪਾਟੰ. xxx#(ਵਾਰ ਆਸਾ)#ਅਣਮੜਿਆ ਮੰਦਲ ਬਾਜੈ।#ਬਿਨ ਸਾਵਨ ਘਨਹਰ ਗਾਜੈ।#ਬਾਦਲ ਬਿਨ ਵਰਖਾ ਹੋਈ।#ਜਉ ਤੱਤੁ ਬਿਚਾਰੈ ਕੋਈ. (ਸੋਰ ਨਾਮਦੇਵ) ੨. ਦੇਖੋ, ਹਕਲਾ.


ਵਿ- ਹਕਾਰਨ (ਬੁਲਾਉਣ) ਵਾਲਾ. ਹਰਕਾਰਹ. "ਦਰਿ ਹਾਕਾਰੜਾ ਆਇਆ ਹੈ.". (ਵਡ ਮਃ ੧. ਅਲਾਹਣੀ) "ਹਾਕਾਰਾ ਆਇਆ ਜਾ ਤਿਸੁ ਭਾਇਆ." (ਵਡ ਮਃ ੧. ਅਲਾਹਣੀ)


ਤੰਤ੍ਰ ਸ਼ਾਸਤ੍ਰ ਅਨੁਸਾਰ ਇੱਕ ਚੁੜੇਲ ਜਾਤਿ.