Meanings of Punjabi words starting from ਕ

ਕ੍ਰਿ- ਕਮਾਉਂਦਾ. ਕੰਮ ਵਿੱਚ ਲਿਆਉਂਦਾ. "ਕੂੜੁ ਕਪਟੁ ਕਮਾਵਦੜੋ ਜਨਮਹਿ ਸੰਸਾਰਾ." (ਆਸਾ ਛੰਤ ਮਃ ੫)


ਕ੍ਰਿ- ਦੇਖੋ, ਕਮਾਉਣਾ.


ਸੰ. ਕਾਮਰੂਪ. ਆਸਾਮ ਦੇਸ਼ ਦਾ ਪੱਛਮੀ ਅਤੇ ਬੰਗਾਲ ਦਾ ਪੂਰਬੀ ਅਤੇ ਉੱਤਰੀ ਭਾਗ. "ਕਾਸੀ ਬੀਚ ਜਏ ਤੇ ਕਮਾਊਂ ਜਾਇ ਮਰੇ ਹੈਂ." (ਚਰਿਤ੍ਰ ੨੬੬) ੨. ਦੇਖੋ, ਕਮਾਂਊਂ ੨.


ਕਮਾਉਂਦਾ.


ਦੇਖੋ, ਕਾਮਾਖ੍ਯਾ.


ਦੇਖੋ, ਕਮੱਤਾ. "ਸੇ ਕਰਮ ਕਮਿਤਾ." (ਵਾਰ ਸੂਹੀ ਮਃ ੩)